logo
भारतवाणी
bharatavani  
logo
Knowledge through Indian Languages
Bharatavani

Punjabi Encyclopaedic Dictionary of Theatre (Punjabi-English)

ਇਪਟਾ / ਪੀਪਲਜ਼ ਥੀਏਟਰ

IPTA

ਪੰਜਾਬੀ ਰੰਗਮੰਚ ਦੇ ਇਤਿਹਾਸ ਵਿੱਚ ਇਪਟਾ ਦੀ ਭੂਮਿਕਾ ਮਹੱਤਵਪੂਰਨ ਰਹੀ ਹੈ । ਇਪਟਾ ਨੂੰ ਪਹਿਲਾਂ ਪੀਪਲਜ਼ ਥੀਏਟਰ ਕਿਹਾ ਜਾਂਦਾ ਸੀ । ਇਸ ਦੀ ਸ਼ੁਰੂਆਤ 1943 ਵਿੱਚ ਕਲਕੱਤੇ ਵਿੱਚ ਹੋਈ ਸੀ । ਇਸ ਥੀਏਟਰ ਦਾ ਮੁੱਖ ਪ੍ਰਯੋਜਨ ਲੋਕਾਂ ਨੂੰ ਜਾਗ੍ਰਿਤੀ ਪ੍ਰਦਾਨ ਕਰਨਾ ਸੀ । ਪ੍ਰਗਤੀਵਾਦੀ ਸੋਚ ਦੇ ਹਮਾਇਤੀ ਲੇਖਕ ਇਸ ਮੰਚ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਸਨ । ਇਸ ਥੀਏਟਰ ਰਾਹੀਂ ਮਜ਼ਦੂਰਾਂ, ਕਿਰਤੀਆਂ ਅਤੇ ਮਿਹਨਤਕਸ਼ ਵਰਗ ਦੀਆਂ ਸਮੱਸਿਆਵਾਂ ਨੂੰ ਦਰਸ਼ਕਾਂ ਸਾਹਮਣੇ ਪੇਸ਼ ਕੀਤਾ ਗਿਆ । ਇਉਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਲੋਕਾਂ ਸਾਹਮਣੇ ਲੋਕ ਨਾਟ ਸ਼ੈਲੀਆਂ ਰਾਹੀਂ ਪੇਸ਼ ਕਰਨਾ ਇਸ ਥੀਏਟਰ ਦਾ ਮੁੱਖ ਮੰਤਵ ਸੀ । ਪੂਰੇ ਦੇਸ਼ ਵਿੱਚ ਅੰਗਰੇਜ਼ੀ ਸਾਮਰਾਜ ਦੇ ਖਿਲਾਫ਼ ਲਹਿਰ ਚਲ ਰਹੀ ਸੀ । ਕਲਾਕਾਰਾਂ, ਗੀਤਕਾਰਾਂ ਅਤੇ ਨਾਟਕਕਾਰਾਂ ਨੇ ਇਸ ਮੰਚ ਦੇ ਜ਼ਰੀਏ ਵਿਦੇਸ਼ੀ ਤਾਕਤਾਂ ਵਿਰੁੱਧ ਡਟ ਕੇ ਪ੍ਰਦਰਸ਼ਨ ਕੀਤਾ । ਲੋਕਾਂ ਦੇ ਮਨਾਂ ਵਿੱਚ ਅਜ਼ਾਦੀ ਪ੍ਰਾਪਤੀ ਦਾ ਜੇਸ਼ ਘਰ ਕਰ ਗਿਆ । ਇਸ ਵਿਆਪਕਤਾ ਕਾਰਨ ਇਸ ਮੰਚ ਨੂੰ ਸੰਗਠਨ ਦਾ ਰੂਪ ਦੇ ਦਿਤਾ ਗਿਆ । ਇਉਂ ਇਸ ਦਾ ਨਾਂ ਪੀਪਲਜ਼ ਥੀਏਟਰ ਤੋਂ ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ ਹੇ ਗਿਆ । ਬੰਗਾਲ ਤੋਂ ਅਰੰਭ ਹੋਈ ਇਹ ਲਹਿਰ ਪੂਰੇ ਦੇਸ਼ ਵਿੱਚ ਫ਼ੈਲ ਗਈ । ਪੰਜਾਬ ਵਿੱਚ ਤੇਰਾ ਸਿੰਘ ਚੰਨ, ਜੇਗਿੰਦਰ ਬਾਹਰਲਾ, ਜਗਦੀਸ਼ ਫ਼ਰਿਆਦੀ ਨੇ ਇਸ ਥੀਏਟਰ ਨੂੰ ਚਲਾਉਣ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ । ਇਪਟਾ ਦੇ ਰੰਗਕਰਮੀ ਕੇਵਲ ਪੰਜਾਬੀ ਨਾਟ ਜਗਤ ਨਾਲ ਹੀ ਸੰਬੰਧਤ ਨਹੀਂ ਸਨ ਸਗੋਂ ਪੰਜਾਬੀ ਦੇ ਤਤਕਾਲੀ ਮਸ਼ਹੂਰ ਗਾਇਕ ਵੀ ਇਪਟਾ ਦੀਆਂ ਸਰਗਰਮੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਸਨ । ਦਰਸ਼ਕ ਵਰਗ ਦੀ ਭਰਪੂਰ ਸ਼ਮੂਲੀਅਤ ਇਪਟਾ ਦੀ ਹਰਮਨ ਪਿਆਰਤਾ ਦਾ ਪ੍ਰਮਾਣ ਸਿੱਧ ਹੋਈ । ਪੂਰੇ ਭਾਰਤ ਵਿੱਚ ਇਪਟਾ ਦੀਆਂ ਨਾਟ ਮੰਡਲੀਆਂ ਬਣ ਗਈਆਂ । ਪੰਜਾਬ ਵਿੱਚ ਸੰਗੀਤ ਨਾਟਕ ਨੂੰ ਵਿਕਸਿਤ ਕਰਨ ਵਿੱਚ ਇਪਟਾ ਦੀ ਭੂਮਿਕਾ ਮਹੱਤਵਪੂਰਨ ਰਹੀ ਹੈ । ਤੇਰਾ ਸਿੰਘ ਚੰਨ ਦਾ ਲੱਕੜ ਦੀ ਲੱਤ ਅਤੇ ਯੋਗਿੰਦਰ ਬਾਹਰਲਾ ਦਾ ਹਾੜ੍ਹੀਆਂ ਸਾਉਣੀਆਂ ਇਸ ਸਮੇਂ ਦੇ ਮਸ਼ਹੂਰ ਸੰਗੀਤ ਨਾਟਕ ਹਨ । ਗਿੱਧਾ, ਬੋਲੀਆਂ, ਲੋਕ ਧੁਨਾਂ ਦੀ ਵਰਤੋਂ ਅਜਿਹੇ ਨਾਟਕਾਂ ਦਾ ਅਹਿਮ ਅੰਸ਼ ਹੁੰਦਾ ਸੀ । ਇਸ ਥੀਏਟਰ ਨੇ ਨਾਟਕ ਕਲਾ ਨੂੰ ਨਿਖਾਰਨ ਵਿੱਚ ਭਰਪੂਰ ਯੋਗਦਾਨ ਪਾਇਆ । ਇਪਟਾ ਦੀ ਪੰਜਾਬੀ ਥੀਏਟਰ ਨੂੰ ਸਭ ਤੋਂ ਵੱਡੀ ਦੇਣ ਇਸ ਗੱਲ ਵਿੱਚ ਸਿੱਧ ਹੁੰਦੀ ਹੈ ਕਿ ਪੰਜਾਬ ਦੇ ਰੰਗਕਰਮੀਆਂ ਨੂੰ ਆਪਣੀਆਂ ਨਾਟ ਪ੍ਰਦਰਸ਼ਨੀਆਂ ਨੂੰ ਭਾਰਤ ਦੇ ਦੂਜੇ ਪ੍ਰਾਂਤਾਂ ਵਿੱਚ ਦਿਖਾਉਣ ਦੇ ਮੌਕੇ ਉਪਲਬਧ ਹੁੰਦੇ ਸਨ ਜਿਸ ਸਦਕਾ ਪੰਜਾਬੀ ਰੰਗਕਰਮੀਆਂ ਦੀ ਨਾਟ ਕਲਾ ਵਿੱਚ ਨਿਖ਼ਾਰ ਆਇਆ । ਰਾਸ਼ਟਰੀ ਪੱਧਰ ਉੱਤੇ ਇਪਟਾ ਵਲੋਂ ਆਯੋਜਤ ਕੀਤੇ ਜਾਂਦੇ ਇਹਨਾਂ ਨਾਟ ਮੇਲਿਆਂ ਵਿੱਚ ਹੁੰਦੇ ਵਿਚਾਰ ਵਟਾਂਦਰੇ ਪੰਜਾਬੀ ਨਾਟਕਕਾਰਾਂ ਅਤੇ ਰੰਗਕਰਮੀਆਂ ਲਈ ਬੜੇ ਸੁਭਾਗਜਨਕ ਸਿੱਧ ਹੇਏ । ਪੰਜਾਬੀ ਨਾਟਕ ਪੰਜਾਬ ਦੀਆਂ ਹੱਦਬੰਦੀਆਂ ਵਿੱਚੋ ਨਿਕਲ ਕੇ ਪੂਰੇ ਭਾਰਤ ਵਿੱਚ ਫ਼ੈਲ ਗਿਆ ਸੀ ਪਰ ਹੌਲੀ -ਹੌਲੀ ਇਸ ਦਾ ਘੇਰਾ ਸੀਮਤ ਹੁੰਦਾ ਗਿਆ । ਉੱਚ ਕੋਟੀ ਦੇ ਕਲਾਕਾਰ ਇਸ ਥੀਏਟਰ ਨਾਲੋਂ ਅਲੱਗ ਹੁੰਦੇ ਗਏ । ਪੰਜਾਬ ਵਿੱਚ ਇਪਟਾ ਦੀ ਹਾਲਤ ਤਰਸਯੋਗ ਹੋ ਗਈ । ਪ੍ਰਤਿਬੱਧ ਰੰਗਕਰਮੀਆਂ ਦਾ ਇਸ ਥੀਏਟਰ ਤੋਂ ਅਲੱਗ ਹੁੰਦੇ ਜਾਣਾ ਅਤੇ ਫੰਡਾਂ ਦੀ ਘਾਟ ਕਾਰਨ ਆਪੋ ਆਪਣੀਆਂ ਨਾਟ ਮੰਡਲੀਆਂ ਬਣਾਉਣ ਦਾ ਰੁਝਾਨ ਵਧਦਾ ਗਿਆ ।

ਇੰਪਰੋਵਾਈਜ਼ੇਸ਼ਨ

Improvisation

ਇੰਪਰੋਵਾਈਜ਼ੇਸ਼ਨ ( Improvisation ) : - ਇਰੋਵਾਈਜ਼ੇਸ਼ਨ ਲਈ ਪੰਜਾਬੀ | ਵਿੱਚ ਤਤਕਾਲੀ ਸਿਰਜਨ ਕਲਾ ਟਰਮ ਦੀ ਵਰਤੋਂ ਕੀਤੀ ਜਾਂਦੀ ਹੈ । ਨਾਟਕ ਵਿੱਚ ਇਸ ਕਲਾ ਦੀ ਵਰਤੋਂ ਬਿਨਾਂ ਤਿਆਰੀ ਦੇ ਕੀਤੀ ਜਾਂਦੀ ਹੈ । ਨਿਰਦੇਸ਼ਕ ਵਲੋਂ ਅਦਾਕਾਰਾਂ ਨੂੰ । ਘਟਨਾ ਬਾਰੇ ਵਿਆਪਕ ਜਾਣਕਾਰੀ ਦੇ ਦਿੱਤੀ ਜਾਂਦੀ ਹੈ । ਅਦਾਕਾਰਾਂ ਨੂੰ ਇਸ ਗੱਲ ਲਈ ਤਿਆਰ ਕੀਤਾ ਜਾਂਦਾ ਹੈ ਕਿ ਲੋੜ ਪੈਣ ' ਤੇ ਉਹ ਤਤਕਾਲੀ ਪ੍ਰਦਰਸ਼ਨ ਕਰ ਸਕਣ । ਇਹਦੇ । ਲਈ ਜ਼ਰੂਰੀ ਹੁੰਦਾ ਹੈ ਕਿ ਅਭਿਨੇਤਾ ਆਪਣੀ ਸਮਝ ਮੁਤਾਬਕ ਚਿਹਰੇ ਦੇ ਹਾਵ ਭਾਵ ਤੇ । ਸਰੀਰਕ ਅਦਾਵਾਂ ਨੂੰ ਪ੍ਰਗਟ ਕਰਕੇ ਨਾਟਕੀ ਸਥਿਤੀ ਪੈਦਾ ਕਰਨ । ਕਈ ਸਥਿਤੀਆਂ ਵਿੱਚ ਅਭਿਨੇਤਾ ਅਭਿਨੈ ਦੇ ਨਾਲ - ਨਾਲ ਵਾਰਤਾਲਾਪ ਦੀ ਸਿਰਜਣਾ ਵੀ ਤਤਕਾਲ ਕਰਦੇ ਹਨ । ਇਰੋਵਾਈਜ਼ੇਸ਼ਨ ਰਾਹੀਂ ਅਦਾਕਾਰ ਇੱਕ ਦੂਜੇ ਦੇ ਸੁਭਾਅ ਨੂੰ ਜਾਨਣ ਵਿੱਚ ਸਮਰੱਥ ਸਿੱਧ । ਹੁੰਦੇ ਹਨ । ਇਸ ਕਲਾ ਦੀ ਸਿਖਲਾਈ ਦੇਣ ਲਈ ਨਿਰਦੇਸ਼ਕ ਅਜਿਹੀਆਂ ਘਟਨਾਵਾਂ ਦੀ ਚੋਣ ਕਰਦਾ ਹੈ ਜਿਹੜੀਆਂ ਇਤਿਹਾਸ ਦੇ ਕਿਸੇ ਕਾਲ ਖੰਡ ਨਾਲ ਸੰਬੰਧਤ ਹੋਣ ਜਾਂ ਉਨ੍ਹਾਂ ਦਾ ਸੰਬੰਧ ਅਖਬਾਰ ਵਿੱਚ ਛਪੀਆਂ ਘਟਨਾਵਾਂ ਨਾਲ ਹੋਵੇ । ਅਜਿਹੀਆਂ ਘਟਨਾਵਾਂ ਨੂੰ ਆਧਾਰ ਬਣਾ ਕੇ ਤਤਕਾਲ ਪ੍ਰਦਰਸ਼ਨ ਕਰਨ ਦੀ ਕਲਾ ਦੀ ਨਾਟਕ ਵਿੱਚ ਕਈ ਵੇਰਾਂ ਵਰਤੋਂ ਕੀਤੀ ਜਾਂਦੀ ਹੈ । ਅਜਿਹੀ ਕਲਾ ਰਾਹੀਂ ਅਭਿਨੇਤਾ ਦੀ ਕਲਪਨਾ ਸ਼ਕਤੀ ਦੀ ਪਰਖ ਕੀਤੀ ਜਾਂਦੀ ਹੈ । ਅਜਿਹੀ ਅਜਿਹੀ ਕਲਾ ਨਾਟਕ ਦੀ ਸਫ਼ਲ ਪ੍ਰਦਰਸ਼ਨੀ ਲਈ ਬੜੀ ਜ਼ਰੂਰੀ ਹੈ । ( ਸਹਾਇਕ ਗੰਥ - ਆਤਮਜੀਤ : ਨਾਟਕ ਦਾ ਨਿਰਦੇਸ਼ਨ , ਰੋਸ਼ਨ ਲਾਲ ਆਹੂਜਾ : ਨਾਟਕ ਸਿਧਾਂਤ ਆਲੋਚਨਾ ਤੇ ਰੰਗਮੰਚ )

ਇਲੁਮੀਨੇਸ਼ਨ

illumination

ਇਲੁਮੀਨੇਸ਼ਨ ( illumination ) : - ਨਾਟਕ ਦੀ ਪੇਸ਼ਕਾਰੀ ਦੌਰਾਨ ਮੰਚੀ ਕਾਰਜ ਨੂੰ ਉਘਾੜਨ ਲਈ ਰੋਸ਼ਨੀਆਂ ਦੀ ਸਹਾਇਤਾ ਲਈ ਜਾਂਦੀ ਹੈ । ਇਲੁਮੀਨੇਸ਼ਨ ਤੋਂ ਭਾਵ ਰੋਸ਼ਨੀ ਜਾਂ ਪ੍ਰਕਾਸ਼ ਕਰਨ ਤੋਂ ਹੈ । ਜੇਕਰ ਦਰਸ਼ਕ ਮੰਚ ਤੋਂ ਜਿਆਦਾ ਦਰ ਆਂ ਦੀ ਵਰਤੋਂ ਵਧੇਰੇ ਮਾਤਰਾ ਵਿੱਚ ਕੀਤੀ ਜਾਂਦੀ ਹੈ । ਮੰਚ ਅਤੇ ਦਰਸ਼ਕਾਂ ਦਰਮਿਆਨ , ਵਿੱਥ ਹੋਣ ਦੀ ਸੂਰਤ ਵਿੱਚ ਘੱਟ ਰੋਸ਼ਨੀਆਂ ਦੀ ਵਰਤੋਂ ਕੀਤੀ ਜਾਂਦੀ ਹੈ । ਘੱਟ ਅਤੇ ਵੱਧ ਵਾਟੇਜ ਦੀਆਂ ਰੋਸ਼ਨੀਆਂ ਮੰਚੀ ਕਾਰਜ ਤੇ ਮੰਚੀ ਗਠਨ ਨੂੰ ਉਭਾਰਨ ਵਿੱਚ ਮਦਦ ਕਰਦੀਆਂ ਹਨ । ਇਲੁਮੀਨੇਸ਼ਨ ਅਰਥਾਤ ਰੋਸ਼ਨੀਆਂ ਦਾ ਪ੍ਰਭਾਵ ਉਚਿਤ ਢੰਗ ਨਾਲ ਦੇਣ ਲਈ ਰੋਸ਼ਨੀ ਵਿਉਂਤਕਾਰ ਨੂੰ ਬੜੀ ਸਮਝਦਾਰੀ ਤੋਂ ਕੰਮ ਲੈਣਾ ਪੈਂਦਾ ਹੈ । ਮੰਚ ਦਾ ਆਕਾਰ ਵੱਡਾ ਹੋਣ ਦੀ ਸੂਰਤ ਵਿੱਚ ਵਧੇਰੇ ਰੋਸ਼ਨੀਆਂ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਰੋਸ਼ਨੀਆਂ ਦੇ ਵੱਡੇ ਘੇਰੇ ਬਣਾਉਣੇ ਪੈਂਦੇ ਹਨ । ਲੋੜ ਮੁਤਾਬਕ ਪੰਜ ਸੌ , ਹਜ਼ਾਰ ਜਾਂ ਦੋ ਹਜ਼ਾਰ ਵਾਟੇਜ ਤੱਕ ਦੇ ਬਲਬ ਵਰਤੇ ਜਾਂਦੇ ਹਨ । ( ਸਹਾਇਕ ਗੰਥ - ਆਤਮਜੀਤ : ਨਾਟਕ ਦਾ ਨਿਰਦੇਸ਼ਨ

ਸੰਸਕ੍ਰਿਤ ਨਾਟਕ

Sanskrit Drama

ਸੰਸਕ੍ਰਿਤ ਨਾਟਕ ( Sanskrit Drama ) : - ਸੰਸਕ੍ਰਿਤ ਨਾਟਕ ਨੂੰ ਦਿ ਕਾਵਿ ਪਕ ਵੀ ਕਿਹਾ ਜਾਂਦਾ ਹੈ । ਦ੍ਰਿਸ਼ ਕਲਾ ਇਸ ਕਰਕੇ ਚੁੱਕਿ ਇਸ ਨੂੰ ਦਰਸ਼ਕ ਰੰਗਮੰਚ ਉੱਤੇ ਬਾਕਾਰ ਹੋਇਆ ਦੇਖਦੇ ਹਨ ਅਤੇ ਰੂਪਕ ਇਸ ਕਰਕੇ ਕਿਉਂਕਿ ਇਸਦੇ ਪਾਤਰ ਦੂਜੇ ਦਾ ਸਵਾਂਗ ਜਾਂ ਰੂਪ ਧਾਰਦੇ ਹਨ । ਸੰਸਕ੍ਰਿਤ ਨਾਟਕ ਭਰਤਮੁਨੀ ਤੋਂ ਕਈ ਸਦੀਆਂ ਪੁਰਵ ਪ੍ਰਚਲਤ ਹੋ ਚੁੱਕਾ ਸੀ । ਪਹਿਲੀ ਈਸਵੀ ਤੋਂ ਨੌਵੀਂ ਦਸਵੀਂ ਸਦੀ ਤਕ ਦਾ ਸਮਾਂ ਸੰਸਕ੍ਰਿਤ ਨਾਟਕ ਦੇ ਭਰਪੂਰ ਜੋਬਨ ਦਾ ਸਮਾਂ ਸੀ । ਮੁਸਲਮਾਨਾਂ ਦੇ ਭਾਰਤ ਉੱਤੇ ਹੋਏ ਹਮਲੇ ਕਾਰਨ ਇਸ ਕਲਾ ਨੂੰ ਭਾਰੀ ਨੁਕਸਾਨ ਪੁੱਜਾ । ਸੂਤ੍ਰ ਦਾ ਮ੍ਰਿਛਕਟਿਕਾ ਸੰਸਕ੍ਰਿਤ ਦਾ ਸਭ ਤੋਂ ਪਹਿਲਾ ਨਾਟਕ ਮੰਨਿਆ ਜਾਂਦਾ ਹੈ । ਵਿਸ਼ਵ ਦੇ ਨਾਟਕ ਸਾਹਿਤ ਵਿੱਚ ਇਸ ਰਚਨਾ ਨੂੰ ਬੜਾ ਉੱਚਾ ਸਥਾਨ ਪ੍ਰਾਪਤ ਹੈ । ਕਾਲੀਦਾਸ ਸੰਸਕ੍ਰਿਤ ਦਾ ਮਹਾਨ ਨਾਟਕਕਾਰ ਹੋਇਆ ਹੈ । ਉਸ ਨੇ ਮਾਲਵਿਕਾਗਨਮ੍ਰਿਤ , ਵਿਮੋਰਵਸ਼ੀ ਅਤੇ ਸ਼ਕੁੰਤਲਾਨਾਟਕਾਂ ਦੀ ਰਚਨਾ ਕੀਤੀ । ਸ਼ਕੁੰਤਲਾ ਉਸ ਦੀ ਜਗਤ ਪ੍ਰਸਿੱਧ ਨਾਟ ਰਚਨਾ ਹੈ । ਇਸ ਰਚਨਾ ਨੂੰ ਕਾਲੀਦਾਸ ਦੀ ਨਾਟ ਕਲਾ ਦਾ ਸਿਖਰ ਮੰਨਿਆ ਜਾਂਦਾ ਹੈ । ਇਸ ਤੋਂ ਬਿਨਾਂ ਰਾਜਾ ਹਰਸ਼ , ਭਵਭੂਤੀ ਤੇ ਵਿਸਾਖਦੱਤ ਵੀ ਸੰਸਕ੍ਰਿਤ ਦੇ ਪ੍ਰਮੁੱਖ ਨਾਟਕਕਾਰ ਹੋਏ ਹਨ । ਸੰਸਕ੍ਰਿਤ ਨਾਟਕ ਯੂਨਾਨੀ ਨਾਟਕ ਦੇ ਮੁਕਾਬਲਤਨ ਮੂਲ ਰੂਪ ਵਿੱਚ ਸੁਖਾਂਤਕ ਨਾਟਕ ਹੈ । ਇਹ ਨਾਟਕ ਕੁਲੀਨ ਵਰਗ ਦੀਆਂ ਸਮੱਸਿਆਵਾਂ ਨੂੰ ਆਪਣੇ ਘੇਰੇ ਵਿੱਚ ਲੈਂਦਾ ਹੈ । ਇਸ ਦਾ ਮਨੋਰਥ ਦਰਸ਼ਕਾਂ ਨੂੰ ਰਸ ਅਨੁਭੂਤੀ ਪ੍ਰਦਾਨ ਕਰਨਾ ਹੁੰਦਾ ਹੈ । ਜਿੱਥੇ ਯੂਨਾਨੀ ਨਾਟਕ ਸਮੇਂ , ਸਥਾਨ ਤੇ ਕਾਰਜ ਦੀ ਏਕਤਾ ਦਾ ਅਨੁਸਾਰੀ ਹੈ ਉੱਥੇ ਸੰਸਕ੍ਰਿਤ ਨਾਟਕ ਸਮੇਂ ਅਤੇ ਸਥਾਨ ਦੀ ਅਨੇਕਤਾ ਵਿੱਚ ਫੈਲਦਾ ਹੈ । ਇਸ ਨਾਟਕ ਵਿੱਚ ਉੱਚ ਸ਼੍ਰੇਣੀ ਦੇ ਪਾਤਰ ਸੰਸਕ੍ਰਿਤ ਭਾਸ਼ਾ ਵਿੱਚ ਗੱਲਬਾਤ ਕਰਦੇ ਹਨ ਅਤੇ ਨਿਮਨ ਵਰਗ ਅਤੇ ਔਰਤਾਂ ਪਾਕਿਤ ਭਾਸ਼ਾ ਦੀ ਵਰਤੋਂ ਕਰਦੀਆਂ ਹਨ । ਇਸ ਵਿੱਚ ਆਦਰਸ਼ਕ ਅਤੇ ਰੋਮਾਂਟਿਕ ਤੱਤਾਂ ਦੀ ਭਰਮਾਰ ਹੁੰਦੀ ਹੈ । ਪ੍ਰਕ੍ਰਿਤੀ ਚਿਤਰਨ ਇਸ ਨਾਟਕ ਦੀ ਮੁੱਖ ਪਛਾਣ ਹੈ । ਸ਼ਕੁੰਤਲਾ ਨਾਟਕ ਵਿੱਚ ਸ਼ਕੁੰਤਲਾ ਦੇ ਭਾਵਾਂ ਦੀ ਅਭਿਵਿਅਕਤੀ ਕਰਨ ਵਿੱਚ ਕ੍ਰਿਤੀ ਚਿਤਰਨ ਦਾ ਵਿਸ਼ੇਸ਼ ਮਹੱਤਵ ਉਜਾਗਰ ਹੁੰਦਾ ਹੈ । ਇਸ ਨਾਟਕ ਦੇ ਰਚੇ ਜਾਣ ਦਾ ਮਾਧਿਅਮ ਕਵਿਤਾ ਹੈ । ਸੰਸਕ੍ਰਿਤ ਵਿੱਚ ਨਾਟਕ ਲਈ ਰੂਪਕ ਪਦ ਦੀ ਵਰਤੋਂ ਕੀਤੀ ਗਈ ਹੈ । ਰੂਪਕ ਦੇ ਅੱਗੋਂ ਕਈ ਭੇਦ ਦਰਸਾਏ ਗਏ ਹਨ । ਨਾਟਕ ਨੂੰ ਰੂਪਕ ਦੀ ਸਭ ਤੋਂ ਸ੍ਰੇਸ਼ਟ ਕਿਸਮ ਸਵੀਕਾਰਿਆ ਗਿਆ ਹੈ । ਰੂਪਕ ਦੀ ਦੂਜੀ ਕਿਸਮ ਪ੍ਰਕਰਨ ਹੈ । ਨਾਟਕ ਅਤੇ ਪ੍ਰਕਰਨ ਦਾ ਵੱਡਾ ਅੰਤਰ ਇਨ੍ਹਾਂ ਦੇ ਵਿਸ਼ੇ ਪੱਖੋਂ ਹੁੰਦਾ ਹੈ । ਜਿੱਥੇ ਨਾਟਕ ਦਾ ਵਿਸ਼ਾ ਰਮਾਇਣ ਅਤੇ ਮਹਾਭਾਰਤ ਦੀਆਂ ਕਥਾਵਾਂ ' ਤੇ ਆਧਾਰਤ ਹੁੰਦਾ ਹੈ ਉੱਥੇ ਪ੍ਰਕਰਣ ਦਾ ਵਿਸ਼ਾ ਕਾਲਪਨਿਕ ਹੁੰਦਾ ਹੈ ਤੇ ਪਾਤਰ ਨਿਮਨ ਵਰਗ ਨਾਲ ਸੰਬੰਧਤ ਹੁੰਦੇ ਹਨ । ਵਿਸ਼ੇ ਅਤੇ ਕਲਾ ਪਖੋਂ ਹਲਕੇ ਰੂਪਕਾਂ ਨੂੰ ਉਪਰੂਪਕ ਕਿਹਾ ਗਿਆ ਹੈ ਜਿਸ ਦੀਆਂ ਅੱਗੋਂ ਅਠਾਰਾਂ ਕਿਸਮਾਂ ਹਨ । ਸਮੁੱਚੇ ਸੰਸਕ੍ਰਿਤ ਨਾਟਕ ਦੀ ਬਣਤਰ ਲੱਗਭੱਗ ਇੱਕੋ ਜਿਹੀ ਹੈ । ਪ੍ਰਸਤਾਵਨਾ , ਸੂਤਰਧਾਰ ਤੇ ਨਟੀ ਹਰੇਕ ਸੰਸਕ੍ਰਿਤ ਨਾਟਕ ਦਾ ਹਿੱਸਾ ਨਜ਼ਰ ਆਉਂਦੇ ਹਨ । ਇਨ੍ਹਾਂ ਦਾ ਮੁੱਖ ਮਨੋਰਥ ਦਰਸ਼ਕਾਂ ਦੇ ਮਨਪ੍ਰਚਾਵੇ ਨਾਲ ਸੰਬੰਧਤ ਹੁੰਦਾ ਸੀ । ਪੰਜਾਬੀ ਨਾਟਕਕਾਰਾਂ ਨੇ ਸੰਸਕ੍ਰਿਤ ਨਾਟਕਕਾਰਾਂ ਦੀ ਪ੍ਰਸਤਾਵਨਾ ਦੀ ਵਿਧੀ ਦੀ ਵਰਤੋਂ ਆਪਣੇ ਨਾਟਕਾਂ ਵਿੱਚ ਕੀਤੀ ਹੈ । ਸ਼ਿਵ ਕੁਮਾਰ ਬਟਾਲਵੀ ਲੂਣਾ ਵਿੱਚ ਇਸ ਦਾ ਪ੍ਰਯੋਗ ਬੜੀ ਸਫ਼ਲਤਾ ਨਾਲ ਕਰਦਾ ਹੈ । ਸੰਸਕ੍ਰਿਤ ਨਾਟਕਾਂ ਦੇ ਅੰਤ ਉਤੇ ਭਰਤ ਵਾਕ ਦੀ ਵਰਤੋਂ ਦਾ ਪ੍ਰਚਲਨ ਰਿਹਾ ਹੈ । ਨਾਟਕ ਦੇ ਅਖ਼ੀਰ ਉੱਤੇ ਆਉਣ ਵਾਲੇ ਸ਼ਲੋਕ ਰਾਹੀਂ ਸਮੁੱਚੀ ਪਰਜਾ ਦੀ ਮੰਗਲ ਕਾਮਨਾ ਲਈ ਪ੍ਰਾਰਥਨਾ ਕੀਤੀ ਜਾਂਦੀ ਸੀ । ਸਾਰ ਰੂਪ ਵਿੱਚ ਸੰਸਕ੍ਰਿਤ ਨਾਟਕ ਦੀ ਵਿਸ਼ਵ ਨਾਟ ਸਾਹਿਤ ਨੂੰ ਭਰਪੂਰ ਦੇਣ ਹੈ । ( ਸਹਾਇਕ ਗੰਥ - ਏ . ਬੀ . ਕੀਥ : ਸੰਸਕ੍ਰਿਤ ਨਾਟਕ ; ਨਵਨਿੰਦਰਾ ਬਹਿਲ : ਨਾਟਕੀ ਸਾਹਿਤ ਬਲਵੰਤ ਗਾਰਗੀ ਸੰਸਕ੍ਰਿਤ ਨਾਟਕ ਰੰਗਮੰਚ ) ।

ਸੰਗੀਤ

( Music )

ਸੰਗੀਤ ( Music ) : - ਨਾਟਕ ਦੇ ਪ੍ਰਮੁੱਖ ਤੱਤਾਂ ਵਿੱਚੋਂ ਸੰਗੀਤ ਇੱਕ ਅਹਿਮ ਹੈ । ਆਮ ਤੌਰ ਤੇ ਨਾਟਕ ਵਿੱਚ ਸੰਗੀਤ ਦੀ ਵਰਤੋਂ ਝਾਕੀ ਬਦਲਣ , ਵਾਤਾਵਰਨ ਸਿਰਜਨਾ ਕਰਨ , ਨਾਟਕੀ ਕਾਰਜ ਨੂੰ ਵਿਸ਼ਾਲਤਾ ਪ੍ਰਦਾਨ ਕਰਨ ਅਤੇ ਅਭਿਨੇਤਾ ਦੇ ਭਾਵਾਂ ਨੂੰ ਸਸ਼ਕਤ ਢੰਗ ਨਾਲ ਅਭਿਵਿਅਕਤ ਕਰਨ ਲਈ ਕੀਤੀ ਜਾਂਦੀ ਹੈ । ਸੰਗੀਤ ਨੂੰ ਨਾਟਕ ਦੀ ਆਤਮਾ ਵੀ ਕਿਹਾ ਜਾਂਦਾ ਹੈ । ਨਾਟਕੀ ਕਾਰਜ ਨੂੰ ਸੰਪੂਰਨਤਾ ਪ੍ਰਦਾਨ ਕਰਨ ਵਿੱਚ ਸੰਗੀਤ ਵੱਡੀ ਭੂਮਿਕਾ ਨਿਭਾਉਂਦਾ ਹੈ । ਸੰਵਾਦਾਂ ਦੇ ਉਚਾਰਨ ਵੇਲੇ ਸੰਗੀਤਕ ਧੁਨਾਂ ਦੀ ਵਰਤੋਂ ਅਭਿਨੇਤਾ ਦੀ ਅਦਾਕਾਰੀ ਨੂੰ ਸ਼ਿੱਦਤ ਪ੍ਰਦਾਨ ਕਰਦੀ ਹੈ । ਕੱਥਾਕਲੀ ਇੱਕ ਅਜਿਹਾ ਨਿਤ ਹੈ ਜਿਸ ਵਿੱਚ ਸੰਗੀਤਕ ਬੋਲਾਂ ਦੇ ਜ਼ਰੀਏ ਅਦਾਕਾਰ ਆਪਣੇ ਅੰਦਰਨੀ ਭਾਵਾਂ ਨੂੰ ਦਰਸ਼ਕਾਂ ਸਾਹਵੇਂ ਮੂਰਤੀਮਾਨ ਕਰਦਾ ਡਿਖਿਆਂ ਕਰਨ ਦੀ ਥਾਂ ਖ਼ਤਮ ਕਰ ਦੇ ਮੁਤਾਬਕ ਹੀ ਹੋਣੀ ਚਾਹੀਦੀ ਹੈ ਕੀਮਾਨ ਕਰਦਾ ਹੈ । ਥੀਏਟਰ ਵਿੱਚ ਬੜੇ ਸੰਗੀਤ ਦੀ ਵਰਤੋਂ ਨਾਟਕੀ ਪ੍ਰਭਾਵ ਨੂੰ ਰਨ ਦੀ ਥਾਂ ਖ਼ਤਮ ਵੀ ਕਰ ਦੇਂਦੀ ਹੈ । ਸੰਗੀਤ ਦੀ ਵਰਤੋਂ ਨਾਟਕੀ ਪਰਿਸਥਿਤੀਆਂ ਕ ਹੀ ਹੋਣੀ ਚਾਹੀਦੀ ਹੈ । ਇਸ ਲਈ ਨਾਟਕ ਨਿਰਦੇਸ਼ਕ ਨੂੰ ਬਾਕਾਇਦਾ ਸਾਜ਼ਾਂ ਤੇ ਦੇ ਮੁੱਖ ਪ੍ਰਭਾਵ ਦੀ ਭੁੱਘ ਵਾਕਫੀਅਤ ਹੋਣੀ ਚਾਹੀਦੀ ਹੈ । ਉਪਰੇ / ਸੰਗੀਤ ਨਾਟਕਾਂ ਸੰਗੀਤਕ ਧੁਨਾਂ ਰਾਹੀਂ ਅਰਥਾਂ ਦਾ ਸੰਚਾਰ ਕੀਤਾ ਜਾਂਦਾ ਹੈ । ਕਈ ਵੇਰਾਂ ਰਿਕਾਰਡ ਕੀਤੇ ਸੰਗੀਤ ਰਾਹੀਂ ਵਿਸ਼ੇ ਨੂੰ ਸਾਕਾਰ ਕੀਤਾ ਜਾਂਦਾ ਹੈ ਅਤੇ ਕਈ ਨਿਰਦੇਸ਼ਕ ਲਾਈਵ ਰੂਪ ਵਿੱਚ ਮਾਹਿਰ ਸੰਗੀਤਕਾਰਾਂ ਦੀ ਮਦਦ ਲੈਂਦੇ ਹਨ । ਨਾਟਕ ਵਿੱਚ ਸੰਗੀਤ ਦੀ ਵਰਤੋਂ ਉਸ ਸਥਿਤੀ ਵਿਚ ਕੀਤੀ ਜਾਣੀ ਚਾਹੀਦੀ ਹੈ ਜਿੱਥੇ ਸਬਦ ਭਾਵਾਂ ਦੀ ਤੀਬਰਤਾ ਨੂੰ ਪ੍ਰਗਟਾਉਣ ਵਿੱਚ ਅਸਮਰੱਥ ਹੁੰਦੇ ਹੋਣ , ਜਿੱਥੇ ਚੁੱਪ ਦੇ ਅਰਥਾਂ ਦੀ ਅਭਿਵਿਅਕਤੀ ਕੇਵਲ ਸੰਗੀਤ ਦੇ ਜ਼ਰੀਏ ਹੋ ਸਕਦੀ ਹੋਵੇ । ਅਜਿਹੀਆਂ ਪ੍ਰਸਥਿਤੀਆਂ ਵਿੱਚ ਸੰਗੀਤ ਸਮੇਂ ਨੂੰ ਬੰਨ੍ਹਣ ਵਿੱਚ , ਵਾਤਾਵਰਨ ਸਿਰਜਨ ਵਿੱਚ ਅਤੇ ਭਾਵੁਕ ਤਨਾਉ ਨੂੰ ਚਰਮ ਸੀਮਾ ਤੱਕ ਪੁਚਾਉਣ ਵਿੱਚ ਮਹਤੱਵਪੂਰਨ ਭੂਮਿਕਾ ਨਿਭਾਉਂਦਾ ਹੈ । ਅਜਿਹੇ ਸਮੇਂ ਵਿੱਚ ਢੁਕਵੇਂ ਸੰਗੀਤ ਦੀ ਵਰਤੋਂ ਦਰਸ਼ਕਾਂ ਨੂੰ ਟੁੰਬਣ ਵਿੱਚ ਕਾਰਗਰ ਸਿੱਧ ਹੁੰਦੀ ਹੈ । ਸਹੀ ਸਮੇਂ ਉੱਤੇ ਕੀਤੀ ਗਈ ਸੰਗੀਤ ਦੀ ਵਰਤੋਂ ਨਾਟਕ ਵਿੱਚ ਡੂੰਘਿਆਈ ਤੇ ਪ੍ਰਪੱਕਤਾ ਲਿਆਉਂਦੀ ਹੈ ਅਤੇ ਬੇਮੌਕਾ ਕੀਤੀ ਗਈ ਇਸ ਦੀ ਵਰਤੋਂ ਨਾਟਕ ਦੀ ਆਤਮਾ ਦਾ ਗਲਾ ਘੁੱਟ ਦੇਂਦੀ ਹੈ । ਪਾਲੀ ਭੁਪਿੰਦਰ ਦੇ ਨਾਟਕ ਘਰ ਘਰ ਵਿੱਚ ਸੰਗੀਤ ਦੀ ਵਰਤੋਂ ਪਾਠਕਾਂ / ਦਰਸ਼ਕਾਂ ਨੂੰ ਔਰਤ ਦੀ ਹੋਂਦ ਅਤੇ ਹੋਣੀ ਬਾਰੇ ਸੋਚਣ ਲਈ ਮਜਬੂਰ ਕਰਦੀ ਹੈ । ਉਦਾਸੀ ਭਰਿਆ ਸੰਗੀਤ ਬੇਵਸੀ ਦੇ ਆਲਮ ਨੂੰ ਤਿਖੇਰਾ ਕਰਦਾ ਨਾਟਕੀ ਸਮੱਸਿਆ ਨੂੰ ਵਧੇਰੇ ਪ੍ਰਚੰਡ ਕਰਦਾ ਹੈ : ਜਾ ਅਮਨ , ਘਰ ਅੰਦਰ ਜਾ ਜੋ ਹੋਇਆ , ਤੂੰ ਸਭ ਭੁੱਲ ਜਾ ਦਿਲ ' ਚੋਂ ਵਹਿੰਦੇ ਖੂਨ ਦੇ ਹੰਝੂ , ਪਲਕਾਂ ਵਿੱਚ ਹੀ ਲੈ ਛੁਪਾ ਹੱਸ ਕੇ ਸਿਖ ਲੈ , ਰੋ ਕੇ ਸਿਖ ਲੈ , ਇਸ ਘਰ ਅੰਦਰ ਜੀਣਾ ਸਿੱਖ ਲੈ ।
ਇਨ੍ਹਾਂ ਕਾਵਿ ਟੂਕਾਂ ਵਿੱਚੋਂ ਉਭਰਦੀ ਨਾਰੀ ਜਾਤੀ ਦੀ ਬੇਵਸੀ ਅਤੇ ਮਾਨਸਿਕ ਪੀੜ ਸੰਗੀਤਕ ਧੁਨਾਂ ਰਾਹੀਂ ਪੂਰੇ ਨਾਟਕੀ ਮਾਹੋਲ ਵਿੱਚ ਪਸਰ ਜਾਂਦੀ ਹੈ । ਇਉਂ ਵਿਸ਼ੇ ਨੂੰ ਵਿਆਪਕਤਾ ਪ੍ਰਦਾਨ ਕਰਨ ਅਤੇ ਥੀਮਕ ਸਰੋਕਾਰਾਂ ਨੂੰ ਗਹਿਰਾਈ ਪ੍ਰਦਾਨ ਕਰਨ ਵਿੱਚ ਨਾਟਕੀ ਸੰਗੀਤ ਦੀ ਭੂਮਿਕਾ ਬੜੀ ਮਹੱਤਵਪੂਰਨ ਹੈ ।
( ਸਹਾਇਕ ਗ੍ਰੰਥ - ਸੁਰਜੀਤ ਸਿੰਘ ਸੇਠੀ : ਸਿਰਜਨਾਤਮਿਕ ਨਾਟਕ ਨਿਰਦੇਸ਼ਨ ; ਜਸਵਿੰਦਰ ਕਰ ਮਾਂਗਟ : ਰੰਗਮੰਚ ਦੇ ਬੁਨਿਆਦੀ ਨਿਯਮ; Oscar G. Brockett : The theatre an introduction)

ਸਟਿਲ ਸੀਨ

( Still Scene )

ਸਟਿਲ ਸੀਨ ( Still Scene ) : - ਸਟਿਲ ਸੀਨ ਨਾਟਕ ਦੇ ਪ੍ਰਦਰਸ਼ਨੀ ਪੱਖ ਦਾ ਅਜਿਹਾ ਮਾਧਿਅਮ ਹੈ ਜਿਸ ਰਾਹੀਂ ਪਾਤਰ ਬਿਨਾਂ ਹਿਲਜੁਲ ਕੀਤਿਆਂ ਅਤੇ ਬਗੈਰ ਬੋਲਿਆ ਬਹੁਤ ਕੁਝ ਕਹਿ ਦਿੰਦੇ ਹਨ ਅਤੇ ਦਰਸ਼ਕ ਅਜਿਹੇ ਸਟਿਲ ਦ੍ਰਿਸ਼ ਦਾ ਅਰਥ ਗ੍ਰਹਿਣ ਕਰ ਲੈਂਦੇ ਹਨ । ਸਟਿਲ ਸੀਨ ਦੇ ਅੰਤਰਗਤ ਮੰਚ ਉੱਤੇ ਕੋਈ ਕਾਰਜ ਨਹੀਂ ਵਾਪਰਦਾ । ਪਾਤਰ / ਅਦਾਕਾਰ ਬਿਨਾਂ ਕਿਸੇ ਹਰਕਤ ਦੇ ਅਹਿਲ ਰੂਪ ਵਿੱਚ ਖੜ੍ਹੇ ਰਹਿੰਦੇ ਹਨ । ਅਜਿਹੇ ਦਿਸ਼ ਲਈ ਫਰੀਜ਼ ਸ਼ਬਦ ਦੀ ਵਰਤੋਂ ਵੀ ਕੀਤੀ ਜਾਂਦੀ ਹੈ ਅਰਥਾਤ ਜਦੋਂ ਪਾਤਰ ਇੱਕ ਖਾਣ ਮੁਦਰਾ ਵਿੱਚ ਹਰਕਤਹੀਣ ਹੋ ਜਾਣ । ਪਾਤਰਾਂ ਦੀ ਅਜਿਹੀ ਬੇਹਰਕਤ ਮੁਦਰਾ ਦਰਸ਼ਕਾਂ ਤੱਕ ਵਿਸ਼ੇਸ਼ ਅਰਥਾਂ ਦਾ ਸੰਚਾਰ ਕਰਦੀ ਹੈ । ਪੰਜਾਬੀ ਵਿੱਚ ਅਜਮੇਰ ਔਲਖ ਅਤੇ ਗੁਰਸ਼ਰਨ ਸਿੰਘ ਨੇ ਆਪਣੇ ਨਾਟਕਾਂ ਵਿੱਚ ਸਟਿਲ ਦਿਸ਼ਾਂ ਦੀ ਵਰਤੋਂ ਕਸਬੀ ਮੁਹਾਰਤ ਨਾਲ ਕੀਤੀ ਹੈ । ਅਜਮੇਰ ਔਲਖ ਦੇ ਨਾਟਕ ਬੇਗਾਨੇ ਬੋਹੜ ਦੀ ਛਾਂ , ਅਰਬਦ ਨਰਬਦ ਧੁੰਧੂਕਾਰਾ ਅਤੇ ਗੁਰਬਚਨ ਸਿੰਘ ਦੇ ਨਾਟਕ ਖੁਦਕੁਸ਼ੀ , ਗਰੀਬ ਲੋਕ , ਗਦਰ ਦੀ ਗੂੰਜ ਵਿੱਚ ਸਟਿਲ ਦ੍ਰਿਸ਼ਾਂ ਦੀ ਵਰਤੋਂ ਕੀਤੀ ਗਈ ਹੈ । ਗਦਰ ਦੀ ਗੂੰਜ ਨਾਟਕ ਵਿੱਚ ਅੰਗਰੇਜ਼ ਪਾਤਰ ਜੁੱਤੀਆਂ ਸਿਰ ਤੇ ਧਰ ਕੇ ਬਾਹਰ ਵੱਲ ਨੂੰ ਦੌੜਦਾ ਹੈ । ਸਾਰੇ ਪਾਤਰ ਆਪਣੇ ਹੱਥ ਉਪਰ ਚੁੱਕ ਕੇ ਮਿਲਾਂਦੇ ਹਨ । ਵਿਚਕਾਰਲਾ ਪਾਤਰ ਮਸ਼ਾਲ ਬਣ ਜਾਂਦਾ ਹੈ ਬਾਕੀ ਦੇ ਸਾਰੇ ਪਾਤਰ ਉਹਦੇ ਆਲੇ ਦੁਆਲੇ ਸਟਿਲ ਹੋ ਜਾਂਦੇ ਹਨ । ਗੀਤ ਸੰਗੀਤ ਦੀ ਵਿਧੀ ਰਾਹੀਂ ਸਟਿਲ ਸੀਨ ਦੀ ਸਾਰਥਕਤਾ ਵਧੇਰੇ ਸਸ਼ਕਤ ਰੂਪ ਵਿੱਚ ਉਭਰਦੀ ਹੈ । ਕਈ ਨਾਟਕਕਾਰ ਨਾਟਕ ਦਾ ਅੰਤ ਸਟਿਲ ਸੀਨ ਰਾਹੀਂ ਕਰਦੇ ਹਨ । ਅਜੋਕੇ ਸਮੇਂ ਵਿੱਚ ਇਹ ਵਿਧੀ ਬਹੁਤ ਮਕਬੂਲ ਹੋ ਰਹੀ ਹੈ । ਗੁਰਸ਼ਰਨ ਸਿੰਘ ਦੇ ਨਾਟਕਾਂ ਵਿੱਚ ਅਕਸਰ ਪਾਤਰ ਬਾਂਹ ਉਚੀ ਕਰਕੇ ਫਰੀਜ ਦੇਸ਼ ਦੀ ਸਿਰਜਨਾ ਕਰਦੇ ਹਨ । ਅਜਿਹੇ ਦਿਸ਼ ਜਿੱਤ ਦੀ ਭਾਵਨਾ ਦਾ ਸੂਚਕ ਸਿੱਧ ਹੁੰਦੇ ਹਨ । ਇੱਕ ਮਿੱਟੀ ਦੇ ਪੁੱਤ ਨਾਟਕ ਵਿੱਚ ਨਾਟਕ ਦੇ ਮੁੱਖ ਪਾਤਰ ਜਦੋਂ ਕਾਵਿਕ ਅੰਦਾਜ਼ ਵਿੱਚ , “ ਇੱਕੋ ਮਿਟੀ ਦੇ ਪੁੱਤ ਸਾਰੇ , ਸੱਚ ਅਸੀਂ ਜਾਣ ਲਿਆ ਬੋਲਾਂ ਦਾ ਉਚਾਰਨ ਕਰਦੇ ਹਨ ਤਾਂ ਉਹ ਆਪਣੀਆਂ ਬਾਹਾਂ ਉਪਰ ਚੁੱਕ ਕੇ ਜਿੱਤ ਦੀਆਂ ਮੁਦਰਾਵਾਂ ਦਾ ਸੰਕੇਤ ਸਿਰਜਦੇ ਹਨ । ਅਜਿਹੇ ਸਟਿਲ ਸੀਨ ਗੁਰਸ਼ਰਨ ਸਿੰਘ ਦੀ ਪ੍ਰਗਤੀਵਾਦੀ ਸੋਚ ਦੇ ਲਖਾਇਕ ਸਿੱਧ ਹੁੰਦੇ ਹਨ । ਇਉਂ ਨਾਟਕ ਵਿੱਚ ਸਟਿਲ ਸੀਨ ਦੀ ਵਰਤੋਂ ਵਿਸ਼ੇਸ਼ ਉਦੇਸ਼ ਦੀ ਪੂਰਤੀ ਲਈ ਵੀ ਕੀਤੀ ਜਾਂਦੀ ਹੈ । ( ਸਹਾਇਕ ਥ - ਗੁਰਸ਼ਰਨ ਸਿੰਘ : ਇਕੋ ਮਿੱਟੀ ਦੇ ਪੁੱਤ

ਸਟੇਜੀ ਬਣਤਰ

( Stage Composition )

ਸਟੇਜੀ ਬਣਤਰ ( Stage Composition ) : - ਸਟੇਜੀ ਬਣਤਰ ਦਾ ਸੰਬੰਧ ਨਾਟਕ ਦੀ ਟੈਕਨੀਕ ਨਾਲ ਹੁੰਦਾ ਹੈ , ਵਸਤ ਨਾਲ ਨਹੀਂ । ਖੇਡੇ ਜਾ ਰਹੇ ਨਾਟਕ ਦੇ ਪਾਤਰਾਂ ਦੀ । ਵਿਉਂਤਬੰਦੀ ਅਤੇ ਸੰਰਚਨਾ ਸਟੇਜੀ ਬਣਤਰ ਦੇ ਅੰਤਰਗਤ ਆਉਂਦੀ ਹੈ । ਮੰਚ ਉੱਤੇ ਪਾਤਰਾਂ ਨੂੰ ਤਰਕਮਈ ਢੰਗ ਨਾਲ ਦਰਸ਼ਕਾਂ ਦੇ ਸਨਮੁੱਖ ਇਉਂ ਪੇਸ਼ ਕਰਨਾ ਜਿਸ ਸਦਕਾ ਨਾਟਕ ਦੀ ਪੇਸ਼ਕਾਰੀ ਪ੍ਰਭਾਵਸ਼ਾਲੀ ਸਿੱਧ ਹੋ ਸਕੇ । ਬਣਤਰ ਦਾ ਸੰਕਲਪ ਨਾਟਕ ਦੇ ਪ੍ਰਦਰਸ਼ਨੀ ਪੱਖ ਨਾਲ ਸੰਬੰਧਤ ਹੁੰਦਾ ਹੈ । ਨਾਟਕ ਵਿਚਲੇ ਦ੍ਰਿਸ਼ਾਂ ਦੀ ਸਾਰਥਕਤਾ , ਅਭਿਨੇਤਾਵਾਂ ਦੀ ਅਦਾਕਾਰੀ , ਅਦਾਕਾਰਾਂ ਦਾ ਖੜਨਾ , ਤੁਰਨਾ , ਦੇਖਣਾ , ਹਿਲਣਾ ਜੁਲਣਾ , ਅਵਾਜ਼ਾਂ ਦੀ ਸਪਸ਼ਟਤਾ , ਰੋਸ਼ਨੀਆਂ ਦੀ ਉਚਿਤਤਾ ਆਦਿ ਸਟੇਜੀ ਬਣਤਰ ਦੇ ਘੇਰੇ ਵਿੱਚ ਆਉਂਦਾ ਹੈ । ਬਣਤਰ ਦਾ ਪੱਖ ਨਾਟਕ ਦੀ ਨਿਰਦੇਸ਼ਨ ਕਲਾ ਨਾਲ ਸੰਬੰਧਤ ਹੁੰਦਾ ਹੈ । ਇਨ੍ਹਾਂ ਗੱਲਾਂ ਦੀ ਸੂਖ਼ਮ ਸੂਝ ਤੇ ਵਿਆਪਕ ਜਾਣਕਾਰੀ ਸਦਕਾ ਹੀ ਕਿਸੇ ਨਿਰਦੇਸ਼ਕ ਦੀ ਯੋਗਤਾ ਦਾ ਮਿਆਰ ਸਿੱਧ ਹੁੰਦਾ ਹੈ । ਨਾਟਕ ਦੀ ਪੇਸ਼ਕਾਰੀ ਨੂੰ ਸਹੀ ਤਰਤੀਬ ਅਤੇ ਰੂਪ ਪ੍ਰਦਾਨ ਕਰਨ ਦਾ ਕਾਰਜ ਸਟੇਜੀ ਬਣਤਰ ਦਾ ਹੀ ਹੁੰਦਾ ਹੈ । ਸਹੀ ਸਟੇਜੀ ਬਣਤਰ ਹੀ ਸਟੇਜੀ ਬਿਬਾਂ ਦਾ ਨਿਰਮਾਣ ਕਰਦੀ ਹੈ । ਭਾਸ਼ਾ ਦੀ ਅਸਮਰੱਥਤਾ ਦੀ ਘਾਟ ਨੂੰ ਪੂਰਿਆਂ ਕਰਨ ਦਾ ਮਾਧਿਅਮ ਸਟੇਜੀ ਬਣਤਰ ਹੀ ਸਿੱਧ ਹੁੰਦੀ ਹੈ । ਸੁਚੱਜਾ ਨਿਰਦੇਸ਼ਕ ਦਰਸ਼ਕਾਂ ਦੀ ਸੁਹਜ ਤ੍ਰਿਪਤੀ ਦੀ ਪ੍ਰਤੀ ਲਈ ਸਟੇਜੀ ਬਣਤਰ ਦਾ ਧਿਆਨ ਰੱਖਦਾ ਹੈ । ਕਿਸੇ ਵੀ ਦਿਸ਼ ਵਿੱਚ ਕਿਸੇ ਖਾਸ ਸਥਿਤੀ ਨੂੰ ਫ਼ੋਕਸ ਕਰਨਾ , ਸਟੇਜ ਉੱਤੇ ਪਈ ਕਿਸੀ ਵਸਤ ਨੂੰ ਉਜਾਗਰ ਕਰਨਾ , ਵਗੈਰਾ ਦੀ ਸਹੀ ਸੂਝ ਨਾਟਕੀ ਬਣਤਰ ਦੇ ਅੰਤਰਗਤ ਆਉਂਦਾ ਹੈ । ਰੰਗਮੰਚੀ ਖੇਤਰ ਦੀ ਢੁਕਵੀਂ ਵਰਤੋਂ ਕਰਨ ਦੀ ਸਮਝ ਯਾਨਿ ਅਭਿਨੇਤਾ ਨੂੰ ਮੰਚ ਦੇ ਕਿਹੜੇ ਹਿੱਸੇ ਵਿੱਚ ਦਿਖਾ ਕੇ ਪੇਸ਼ਕਾਰੀ ਨੂੰ ਪ੍ਰਭਾਵੀ ਬਣਾਉਣ ਦੀ ਸਮਝ ਦਾ ਸੰਬੰਧ ਵੀ ਸਟੇਜ ਦੀ ਸੰਰਚਨਾ ਨਾਲ ਹੁੰਦਾ ਹੈ । ( ਸਹਾਇਕ ਥ - Ronald Pecock : The Art of Drama )

ਸ਼ਤਾਬਦੀ ਨਾਟਕ

( Centenay play )

ਸ਼ਤਾਬਦੀ ਨਾਟਕ ( Centenay play ) : - ਪੰਜਾਬੀ ਨਾਟਕ ਦੇ ਇਤਿਹਾਸ ਵਿੱਚ ਸ਼ਤਾਬਦੀ ਨਾਟਕ ਇੱਕ ਲਹਿਰ ਵਜੋਂ ਉਭਰ ਕੇ ਸਾਹਮਣੇ ਆਇਆ ਹੈ । ਵੀਹਵੀਂ ਸਦੀ ਦਾ ਛੇਵਾਂ ਤੋਂ ਸੱਤਵਾਂ ਦਹਾਕਾ ਸ਼ਤਾਬਦੀ ਨਾਟਕ ਦੇ ਰਚੇ ਜਾਣ ਦਾ ਸਮਾਂ ਹੈ । ਇਨ੍ਹਾਂ ਦੇ ਦਹਾਕਿਆਂ ਵਿੱਚ ਗੁਰੂ ਗੋਬਿੰਦ ਸਿੰਘ ਦਾ ਤਿੰਨ ਸੌ ਸਾਲਾ ( 1966 ) , ਗੁਰੂ ਨਾਨਕ ਦੇਵ ਜੀ ਦਾ ਪੰਜ ਸੌ ਮਾਲਾ ( 1969 ) ਤੇ ਬਾਬਾ ਫ਼ਰੀਦ ਦਾ ਅੱਠ ਸੌ ਸਾਲਾ ਜਨਮ ਉਤਸਵ ( 1973 ਸ਼ਤਾਬਦੀ ਸਮਾਰੋਹ ) ਤੇ ਗੁਰੂ ਤੇਗ ਬਹਾਦਰ ਜੀ ਦਾ ਤਿੰਨ ਸੌ ਸਾਲਾ ਸ਼ਹੀਦੀ ਸਮਾਰੋਹ ਆਯੋਜਿਤ ਕੀਤੇ ਗਏ । ਨਿਰਸੰਦੇਹ ਇਹ ਸਮਾਰੋਹ ਪੰਜਾਬੀ ਨਾਟਕਕਾਰਾਂ ਲਈ ਇਨ੍ਹਾਂ ਮਹਾਨ ਸ਼ਖਸੀਅਤਾਂ ਨਾਲ ਸਬੰਧਤ ਨਾਟਕ ਰਚਣ ਲਈ ਪ੍ਰੇਰਨਾ ਸੋਤ ਸਿੱਧ ਹੋਏ । ਇਸ ਸਮੇਂ ਦੌਰਾਨ ਇੰਨੇ ਜ਼ਿਆਦਾ ਧਾਰਮਿਕ ਨਾਟਕਾਂ ਦੀ ਰਚਨਾ ਹੋਈ ਕਿ ਇਨ੍ਹਾਂ ਨਾਟਕਾਂ ਨੂੰ ਸ਼ਤਾਬਦੀ ਨਾਟਕ ਕਿਹਾ ਜਾਣ ਲੱਗਾ । ਪੰਜਾਬੀ ਨਾਟਕ ਤੇ ਰੰਗਮੰਚ ਦੇ ਖੇਤਰ ਵਿੱਚ ਇਨਾਂ ਨਾਟਕਾਂ ਦੀ ਦੇਣ ਅਦੁੱਤੀ ਹੈ । ਗੁਰੂ ਨਾਨਕ ਦੇਵ ਦੇ ਜਨਮ ਉਤਸਵ ਨੂੰ ਲੈ ਕੇ ਬਲਵੰਤ ਗਾਰਗੀ ਨੇ ਗਗਨ ਮੈ ਥਾਲ ਹਰਚਰਨ ਸਿੰਘ ਨੇ ਮਿਟੀ ਧੁੰਧ ਜਗ ਚਾਨਣ ਹੋਆ , ਗੁਰਦਿਆਲ ਸਿੰਘ ਫੁੱਲ ਦੇ ਪਲੈ ਹੋਇ , ਸੁਰਜੀਤ ਸਿੰਘ ਸੇਠੀ ਨੇ ਗੁਰਬਿਨ ਘੋਰ ਅੰਧਾਰ ਨਾਟਕ ਲਿਖੇ ਜਿਨਾਂ ਮੰਚਨ ਹੋਇਆ । ਕਪੂਰ ਸਿੰਘ ਘੁੰਮਣ ਨੇ ਵਿਸਮਾਦ ਨਾਦ ਨਾਟਕ ਦੀ ਰਚਨਾ ਕੀਤੀ। ਇਸ ਨਾਟਕ ਦਾ ਸਾਰਾ ਕਾਰਜ ਖਾਲੀ ਮੰਚ ਉੱਤੇ ਵਾਪਰਦਾ ਹੈ । ਰੋਸ਼ਨੀਆਂ ਦੀ ਕਲਾਤਮਕ ਰਾਹੀਂ ਨਾਟਕੀ ਕਾਰਜ ਦੀ ਉਸਾਰੀ ਕੀਤੀ ਗਈ ਹੈ । ਕਪੂਰ ਸਿੰਘ ਘੁੰਮਣ ਦੇ ਨਵੇਂ ਮੰਚੀ ਤਜਰਬਿਆਂ ਨਾਲ ਪੰਜਾਬੀ ਨਾਟਕ ਦੀ ਪੇਸ਼ਕਾਰੀ ਦੀਆਂ ਨਵੀਆਂ ਸੰਭਾਵਨਾਵਾਂ ਉਜਾਗਰ ਹੋਈਆਂ ਹਨ । ਇਨਾਂ ਨਾਟਕਾਂ ਵਿੱਚ ਗੁਰੂ ਸਾਹਿਬਾਨ ਨੂੰ ਸਾਖਿਆਤ ਰੂਪ ਵਿੱਚ ਮੰਚ ਉੱਤੇ ਨਹੀਂ ਵਿਖਾਇਆ ਜਾਂਦਾ ਸਗੋਂ ਨਾਟਕ ਨਿਰਦੇਸ਼ਕ ਅਦਾਕਾਰੀ ਦੀਆਂ ਵਿਲੱਖਣ ਜੁਗਤਾਂ ਰਾਹੀਂ ਨਾਟਕੀ ਪ੍ਰਭਾਵ ਪੈਦਾ ਕਰਦਾ ਹੈ । ਇਨ੍ਹਾਂ ਨਾਟਕਾਂ ਨੂੰ ਨਵੀਨ ਸ਼ੈਲੀ ਤੇ ਕਸਬੀ ਸਭੁ ਪ੍ਰਦਾਨ ਕਰਨ ਵਿੱਚ ਹਰਪਾਲ ਟਿਵਾਣਾ ਦਾ ਯੋਗਦਾਨ ਬੜਾ ਅਹਿਮ ਰਿਹਾ ਹੈ । ਧੁਨੀ ਪ੍ਰਭਾਵ ਅਤੇ ਰੋਸ਼ਨੀ ਜੁਗਤ ਦੀ ਸਹੀ ਵਰਤੋਂ ਇਨ੍ਹਾਂ ਨਾਟਕਾਂ ਦੀ ਸਫ਼ਲ ਪੇਸ਼ਕਾਰੀ ਦਾ ਮੁੱਖ ਆਧਾਰ ਸਿੱਧ ਹੁੰਦਾ ਹੈ । ਬਲਵੰਤ ਗਾਰਗੀ ਨੇ ਰਵਾਇਤੀ ਨਾਟ ਵਿਧੀਆਂ ਦੀ ਵਰਤੋਂ ਰਾਹੀਂ ਸ਼ਤਾਬਦੀ ਨਾਟਕ ਦੇ ਮੰਚਣ ਲਈ ਨਵੇਂ ਰਾਹ ਸੁਝਾਏ । ਗੀਤਾਂ , ਮਨਬਚਨੀਆਂ ਤੇ ਮੁਖੌਟਿਆਂ ਦੇ ਪ੍ਰਯੋਗ ਕਰਕੇ ਅਜਿਹੇ ਨਾਟਕਾਂ ਦੇ ਪ੍ਰਦਰਸ਼ਨ ਨੂੰ ਸਜੀਵ ਬਣਾਇਆ । ਗੁਰਦਿਆਲ ਸਿੰਘ ਫੁੱਲ ਦੇ ਲਿਖੇ ਸ਼ਤਾਬਦੀ ਨਾਟਕ ਸਭ ਤੋਂ ਵੱਧ ਵਾਰੀ ਖੇਡੇ ਗਏ ਹਨ । ਪੰਜਾਬ ਦੇ ਵਧੇਰੇਤਰ ਨਾਟਕਕਾਰਾਂ ਨੇ ਧਾਰਮਿਕ ਨਾਟਕ ਲਿਖ ਕੇ ਇਸ ਨਾਟ - ਪਰੰਪਰਾ ਵਿੱਚ ਆਪਣਾ ਯੋਗਦਾਨ ਪਾਇਆ ਹੈ । ਪੰਜਾਬ ਦੇ ਲੋਕ ਸੰਪਰਕ ਵਿਭਾਗ ਨੇ ਵੀ ਸ਼ਤਾਬਦੀ ਨਾਟਕਾਂ ਦੇ ਮੰਚਣ ਵਿੱਚ ਆਪਣੀ ਸਰਗਰਮ ਭੂਮਿਕਾ ਨਿਭਾਈ ਹੈ । ਛੇਵੇਂ ਸੱਤਵੇਂ ਦਹਾਕੇ ਵਿੱਚ ਸਿੱਖ ਗੁਰੂ ਸਾਹਿਬਾਨਾਂ ਨਾਲ ਸੰਬੰਧਤ ਨਾਟਕਾਂ ਦਾ ਪ੍ਰਦਰਸ਼ਨ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਵੱਡੇ ਪੱਧਰ ਤੋਂ ਕੀਤੇ ਜਾਣ ਦੇ ਹਵਾਲੇ ਮਿਲਦੇ ਹਨ । ਸ਼ਤਾਬਦੀ ਨਾਟਕ ਦੇ ਅੰਤਰਗਤ ਪੰਜਾਬੀ ਵਿੱਚ ਬਹੁਤ ਸਾਰੇ ਧਾਰਮਿਕ ਤੇ ਸਿਖ ਇਤਿਹਾਸ ਨੂੰ ਲੈ ਕੇ ਨਾਟਕ ਰਚੇ ਜਾਣ ਦੀ ਪਰੰਪਰਾ ਮਿਲਦੀ ਹੈ । ਸ਼ਤਾਬਦੀ . ਨਾਟਕ ਦੀ ਲਹਿਰ ਨੇ ਪੰਜਾਬੀ ਦਰਸ਼ਕਾਂ ਨੂੰ ਧਾਰਮਿਕ ਨਾਟਕ ਦੇਖਣ ਦੀ ਚੇਟਕ ਲਾਉਣ ਵਿੱਚ ਕਾਰਗਰ ਭੂਮਿਕਾ ਨਿਭਾਈ ਹੈ । ( ਸਹਾਇਕ ਗ੍ਰੰਥ - ਸਤੀਸ਼ ਕੁਮਾਰ ਵਰਮਾ : ਪੰਜਾਬੀ ਨਾਟਕ ਦਾ ਇਤਿਹਾਸ : ਕਮਲੇਸ਼ ਉੱਪਲ : ਪੰਜਾਬੀ ਨਾਟਕ ਅਤੇ ਰੰਗਮੰਚ )

ਸਥਾਨ ਅਤੇ ਰੂਪ

Space & Shape)

ਸਥਾਨ ਅਤੇ ਰੂਪ ( Space & Shape ) : - ਨਾਟਕ ਦੀ ਪ੍ਰਦਰਸ਼ਨੀ ਵਿੱਚ ਸਥਾਨ ਅਤੇ ਰੂਪ ਦਾ ਸੰਬੰਧ ਮੰਚ ਵਿਉਂਤਕਾਰੀ ਦੇ ਪ੍ਰਸੰਗ ਨਾਲ ਜੁੜਿਆ ਹੋਇਆ ਹੈ । ਮੰਚ ਉੱਤੇ ਪਏ ਸਮਾਨ ਦਾ ਸਥਾਨ ਅਤੇ ਆਕਾਰ ਨਾਟਕੀ ਪ੍ਰਭਾਵ ਨੂੰ ਸਿਰਜਣ , ਘਟਾਉਣ ਜਾਂ ਵਧਾਉਣ ਨਾਲ ਸੰਬੰਧਤ ਹੁੰਦਾ ਹੈ । ਮੰਚ ਦੇ ਆਕਾਰ ਨੂੰ ਧਿਆਨ ਵਿੱਚ ਰੱਖਦਿਆਂ ਹੀ ਇਸ ਉੱਤੇ ਰੱਖੇ ਜਾਣ ਵਾਲੇ ਸਮਾਨ ਅਤੇ ਵਸਤਾਂ ਦੇ ਆਕਾਰ ਨੂੰ ਧਿਆਨ ਵਿੱਚ ਰੱਖੇ ਜਾਣ ਦੀ ਲੋੜ ਹੁੰਦੀ ਹੈ । ਮੰਚ ਦੇ ਛੋਟੇ ਹੋਣ ਦੀ ਸਥਿਤੀ ਵਿੱਚ ਇਸ ਉੱਤੇ ਰੱਖੇ ਜਾਣ ਵਾਲੇ ਸਮਾਨ ਦਾ ਆਕਾਰ ਜੇਕਰ ਲੋੜ ਤੋਂ ਵੱਧ ਵੱਡਾ ਹੋਵੇਗਾ ਤਾਂ ਇਹ ਮੰਚ ਉੱਤੇ ਹਾਵੀ ਹੋ ਜਾਵੇਗਾ ਅਤੇ ਅਦਾਕਾਰਾਂ ਨੂੰ ਅਭਿਨੇ ਦੌਰਾਨ ਸਮੱਸਿਆ ਵੀ ਪੇਸ਼ ਆਏਗੀ । ਅਜਿਹੇ ਅਨੁਪਾਤ ਦਾ ਸੰਬੰਧ ਸਥਾਨ ਅਤੇ ਰੂਪ ਦੇ ਪ੍ਰਸੰਗ ਵਿੱਚ ਹੀ ਵਾਚਿਆ ਜਾਂਦਾ ਹੈ । ਭਾਰੀ ਸਮਾਨ ਵਾਲੀਆਂ ਵਸਤਾਂ ਨਾਲ ਮੰਚ ਦਾ ਆਕਾਰ ਛੋਟਾ ਜਾਪਣ ਲੱਗ ਜਾਂਦਾ ਹੈ । ਮੰਚ ਵਿਉਂਤਕਾਰੀ ਦੇ ਦੌਰਾਨ ਲੋੜੀਂਦੇ ਪ੍ਰਭਾਵ ਨੂੰ ਪੈਦਾ ਕਰਨ ਲਈ ਵਸਤਾਂ ਦੀ ਲੰਬਾਈ , ਮੋਟਾਈ ਅਤੇ ਚੌੜਾਈ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ । ਸਥਾਨ ਅਤੇ ਰੂਪ ਦਾ ਮਹੱਤਵ ਸਫ਼ਲ ਮੰਚਨ ਵਿੱਚ ਸਹਾਈ ਸਿੱਧ ਹੁੰਦਾ ਹੈ । ( ਸਹਾਇਕ ਗ੍ਰੰਥ - ਗੁਰਦਿਆਲ ਸਿੰਘ ਖੋਸਲਾ : ਨਾਟਕ ਸਿਧਾਂਤ , ਆਲੋਚਨਾ ਤੇ ਰੰਗਮੰਚ ਜਸਵਿੰਦਰ ਸੈਣੀ : ਬਲਵੰਤ ਗਾਰਗੀ ਦੇ ਨਾਟਕਾਂ ਦਾ ਚਿਹਨ ਵਿਗਿਆਨਕ ਅਧਿਐਨ )

ਸੰਧੀ
ਸੰਧੀ : - ਨਾਟ - ਸ਼ਾਸਤਰ ਵਿੱਚ ‘ ਰਸ' ਨੂੰ ਨਾਟਕ ਦੀ ਆਤਮਾ ਕਿਹਾ ਗਿਆ ਹੈ ਅਤੇ ਕਥਾਵਸਤੂ ਨੂੰ ਨਾਟਕ ਦਾ ਸਰੀਰ । ਕਥਾਵਸਤੂ ਦੇ ਭਿੰਨ - ਭਿੰਨ ਹਿੱਸਿਆਂ ਨੂੰ ਆਪਸ ਵਿੱਚ ਸੁਚੱਜੀ ਵਿਉਂਤ ਤੇ ਕਲਾਮਈ ਢੰਗ ਨਾਲ ਮਿਲਾਉਣ ਲਈ ਜਿਹੜੇ ਨਾਟ ਸਿਧਾਤਾਂ ਦਾ ਭਰਤਮੁਨੀ ਨੇ ਸੁਝਾਅ ਦਿੱਤਾ ਹੈ ਉਨ੍ਹਾਂ ਨੂੰ ਸੰਧੀ ਕਿਹਾ ਗਿਆ ਹੈ ਜਿਨ੍ਹਾਂ ਦਾ ਕਥਾਵਸਤੂ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਹੁੰਦਾ ਹੈ । ਸੰਧੀ ਦੇ ਅਰਥ ਜੋੜ ਤੋਂ ਲਏ ਜਾਂਦੇ ਹਨ । ਨਾਟਕ ਵਿੱਚ ਸੰਧੀਆਂ ਦੀ ਗਿਣਤੀ ਭਰਤਮੁਨੀ ਨੇ ਪੰਜ ਮੰਨੀ ਹੈ । 1 . ਮੁੱਖ 2 . ਪ੍ਰਤਿਮੁਖ 3 . ਗਰਭ 4 , ਵਿਮਰਸ਼ 5 . ਨਿਰਵਹਣ । ਭਰਤ ਮੁਨੀ ਨੇ ਨਾਟਕੀ ਕਥਾਵਸਤੂ ਲਈ ਸਾਰੀਆਂ ਸੰਧੀਆਂ ਦੀ ਲੋੜ ਉੱਤੇ ਬਲ ਦਿੱਤਾ ਹੈ । ਮੁੱਖ ਸੰਧੀ ਦੇ ਤਹਿਤ ਕਥਾਵਸਤੂ ਵਿੱਚ ਕੇਂਦਰੀ ਸਮੱਸਿਆ ਦੀ ਪੇਸ਼ਕਾਰੀ ਕੀਤੀ ਜਾਂਦੀ ਹੈ । ਸਮੱਸਿਆ ਦੇ ਵੱਖ - ਵੱਖ ਪਾਸਾਰਾਂ ਦੇ ਵਿਕਸਿਤ ਹੋਣ ਦੀ ਜਾਣਕਾਰੀ ਸੰਧੀਆਂ ਰਾਹੀਂ ਦਿੱਤੀ ਜਾਂਦੀ ਹੈ । ਮੁੱਖ ਸੰਧੀ ਵਿੱਚ ਪੇਸ਼ ਕੀਤੀ ਗਈ ਸਮੱਸਿਆ , ਪ੍ਰਤਿਮੁਖ ਸੰਧੀ ਵਿੱਚ ਜਾ ਕੇ ਵੱਖ ਵੱਖ ਦਿਸ਼ਾਵਾਂ ਵਿੱਚ ਫ਼ੈਲਦੀ ਹੈ । ਨਾਟਕੀ ਕਥਾਵਸਤੂ ਦੀ ਇਹ ਸਥਿਤੀ ਸ਼ੰਕਾ ਅਤੇ ਅਨਿਸ਼ਚਿਤਤਾ ਵਾਲੀ ਹੁੰਦੀ ਹੈ ਕਿਉਂਕਿ ਇਸ ਸਟੇਜ ਉੱਤੇ ਕਥਾਵਸਤੂ ਦੇ ਵਿਕਾਸ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵੀ ਆਉਂਦੀਆਂ ਹਨ ਤੇ ਕਈ ਸਥਿਤੀਆਂ ਵਿੱਚ ਕਥਾਵਸਤੂ ਠੀਕ ਦਿਸ਼ਾ ਵਿੱਚ ਵੀ ਵਿਕਾਸ ਕਰਦੀ ਪ੍ਰਤੀਤ ਹੁੰਦੀ ਹੈ । ਤੀਜੀ ਸਥਿਤੀ ਗਰਭ ਸੰਧੀ ਦੀ ਹੈ । ਨਾਟਕ ਵਿੱਚ ਇਹ ਸਥਿਤੀ ਸੰਘਰਸ਼ ਦੀ ਹੁੰਦੀ ਹੈ । ਮਨੋਰਥ ਸਿੱਧੀ ਲਈ ਯਤਨ ਕਰਦਾ ਹੋਇਆ ਨਾਟਕ ਦਾ ਨਾਇਕ ਸਫ਼ਲਤਾ ਤੇ ਅਸਫ਼ਲਤਾ ਦੀ ਕਸ਼ਮਕਸ਼ ਵਿੱਚੋਂ ਲੰਘਦਾ ਹੋਇਆ
ਨਿਰਵਹਣ ਸੰਧੀ ਦੇ ਅੰਤਰਗਤ ਸਾਰੇ ਨਾਟਕੀ ਤੱਤਾਂ ਨੂੰ ਇੱਕ ਬਿੰਦੂ ਉੱਤੇ ਇਕੱਤਰਤ ਕੀਤਾ ਜਾਂਦਾ ਹੈ । ਸਾਰੀਆਂ ਅਰਥ ਪ੍ਰਕ੍ਰਿਤੀਆਂ (ਬੀਜ, ਬਿੰਦੂ, ਪਤਾਕਾ, ਪ੍ਰਕਰੀ ਅਤੇ ਕਾਰਯ )ਸਾਰੀਆਂ ਸੰਧੀਆਂ ਹੋਰ ਵੱਖ - ਵੱਖ ਤਰ੍ਹਾਂ ਦੀਆਂ ਘਟਨਾਵਾਂ ਤੇ ਨਾਟ ਸਮੱਗਰੀ ਨੂੰ ਨਾਟਕ ਦੇ ਮਨੋਰਥ ਦੀ ਪ੍ਰਾਪਤੀ ਲਈ ਇੱਕ ਥਾਂ ਉੱਤੇ ਇਕੱਠਾ ਕੀਤਾ ਜਾਂਦਾ ਹੈ । ਇਸ ਨੂੰ ਫ਼ਲਾਗਮ ਦੀ ਸਥਿਤੀ ਕਿਹਾ ਗਿਆ ਹੈ ਕਿਉਂਕਿ ਇਸ ਸਥਿਤੀ ਨੂੰ ਨਾਇਕ ਵਿੱਚ ਉਸਦੇ ਸਦਭਾਵੀ ਤੇ ਨੇਕ ਆਚਾਰੀ ਹੋਣ ਕਰਕੇ ਸਫ਼ਲਤਾ ਮਿਲਦੀ ਹੈ ਅਤੇ ਖਲਨਾਇਕ ਜਾਂ ਪ੍ਰਤੀਨਾਇਕ ਨੂੰ ਉਸਦੇ ਮੰਦਭਾਵੀ ਅਤੇ ਦੁਸ਼ਟ ਕਰਮਾਂ ਕਰਕੇ ਦੰਡ ਮਿਲਦਾ ਹੈ । (ਸਹਾਇਕ ਗ੍ਰੰਥ - ਭਰਤ ਮੁਨੀ : ਨਾਟਯ ਸ਼ਾਸਤ੍ਰ)


logo