logo
भारतवाणी
bharatavani  
logo
Knowledge through Indian Languages
Bharatavani

Punjabi Encyclopaedic Dictionary of Theatre (Punjabi-English)

ਇੱਕ ਪਾਤਰੀ ਨਾਟਕ

Solo play

ਜਿਵੇਂ ਇਸ ਦੇ ਨਾਂ ਤੋਂ ਹੀ ਸਪਸ਼ਟ ਹੈ ਇੱਕ ਅੰਗ ਵਾਲੀ ਰਚਨਾ ਅਰਥਾਤ ਜ਼ਿੰਦਗੀ ਦੀ ਕਿਸੇ ਇੱਕ ਘਟਨਾ ਜਾਂ ਸਥਿਤੀ ਨੂੰ ਪੇਸ਼ ਕਰਨ ਵਾਲੀ ਸਾਹਿਤ ਵਿਧਾ ਦਾ ਨਾਂ ਇਕਾਂਗੀ ਹੈ । ਇਕਾਂਗੀ ਪੂਰੇ ਨਾਟਕ ਦੇ ਸੰਖੇਪ ਰੂਪ ਨੂੰ ਨਹੀਂ ਕਿਹਾ ਜਾਂਦਾ । ਇਕਾਂਗੀ ਦਾ ਥੀਮ ਅਤੇ ਪਲਾਟ ਇਕਹਿਰਾ ਅਤੇ ਸੰਜਮੀ ਹੁੰਦਾ ਹੈ । ਇਸ ਵਿੱਚ ਪਾਤਰਾਂ ਦੇ ਵਿਕਾਸ ਦੀ ਗੁੰਜਾਇਸ਼ ਨਹੀਂ ਹੁੰਦੀ । ਇਸ ਦੇ ਸੁਰੂ ਹੁੰਦਿਆਂ ਹੀ ਪਾਤਰ ਕਿਸੇ ਮਾਨਸਿਕ ਤਨਾਓ / ਗੁੰਝਲ ਦਾ ਸ਼ਿਕਾਰ ਦਿਖਾਏ ਜਾਂਦੇ ਹਨ ਇਕਾਂਗੀ ਵਿੱਚ ਕੇਵਲ ਇੱਕ ਅੰਕ ਤੇ ਇੱਕ ਝਾਕੀ ਨੂੰ ਹੀ ਪੇਸ਼ ਕੀਤਾ ਜਾਂਦਾ ਹੈ । ਪੂਰੇ ਨਾਟਕ ਦੇ ਵਿਪਰੀਤ ਇਕਾਂਗੀ ਵਿੱਚ ਜੀਵਨ ਦੀ ਵਿਆਪਕ ਤਸਵੀਰ ਨੂੰ ਇਕਾਂਗੀ ਪੇਸ਼ ਨਹੀਂ ਕੀਤਾ ਜਾਂਦਾ ਸਗੋਂ ਜ਼ਿੰਦਗੀ ਦੇ ਕਿਸੇ ਇੱਕ ਪਹਿਲੂ / ਪੱਖ ਨੂੰ ਇਕਹਿਰੇ ਪਲਾਟ, ਘੱਟ ਪਾਤਰ ਤੇ ਸੰਜਮੀ ਵਾਰਤਾਲਾਪ ਨਾਲ ਪੇਸ਼ ਕਰਨ ਵਾਲੀ ਸਾਹਿਤ ਦੀ ਇਸ ਵੰਨਗੀ ਵਿੱਚ ਸਮੇਂ ਸਥਾਨ ਤੇ ਕਾਰਜ ਦੀ ਏਕਤਾ ਨੂੰ ਬਰਕਰਾਰ ਰੱਖਿਆ ਜਾਂਦਾ ਹੈ । ਇਕਾਂਗੀ ਵਿੱਚ ਘੱਟ ਤੋਂ ਘੱਟ ਨਾਟ ਸਮੱਗਰੀ ਨਾਲ ਵੱਧ ਤੋਂ ਵੱਧ ਤੀਖਣ ਪ੍ਰਭਾਵ ਸਿਰਜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ । ਇਉਂ ਪੂਰਾ ਨਾਟਕ ਅਤੇ ਇਕਾਂਗੀ ਦੇ ਵੱਖ- ਵੱਖ ਨਾਟ ਵਿਧਾਵਾਂ ਹਨ । ਪੰਜਾਬੀ ਇਕਾਂਗੀ ਦੇ ਜਨਮ ਤੇ ਵਿਕਾਸ ਵਿੱਚ ਨੋਰ੍ਹਾਂ ਰਿਚਰਡਜ਼ ਦੀ ਵਿੱਲਖਣ ਦੇਣ ਹੈ । ਅਰੰਭ ਵਿੱਚ ਉਸਨੇ ਸ਼ੈਕਸਪੀਅਰ ਦੇ ਲਿਖੇ ਨਾਟਕਾਂ ਦੇ ਮੁਕਾਬਲੇ ਕਰਵਾਏ । ਮਗਰੋਂ ਉਸ ਨੇ ਪੰਜਾਬੀ ਵਿੱਚ ਨਾਟਕ ਲਿਖਣ ਲਈ ਉਤਸ਼ਾਹਤ ਕੀਤਾ । ਉਸ ਰਾਹੀਂ ਕਰਵਾਏ ਗਏ ਨਾਟ ਮੁਕਾਬਲਿਆਂ ਵਿੱਚ ਆਈ. ਸੀ ਨੰਦਾ ਦੇ ਇਕਾਂਗੀ ਦੁਲਹਨ ਨੂੰ ਪਹਿਲਾ ਇਨਾਮ ਮਿਲਿਆ । ਆਈ. ਸੀ. ਨੰਦਾ ਨੇ ਆਪਣੇ ਇਕਾਂਗੀਆਂ ਵਿੱਚ ਤਤਕਾਲੀ ਜੀਵਨ ਦੀਆਂ ਸਮੱਸਿਆਵਾਂ ਨੂੰ ਯਥਾਰਥਕ ਦ੍ਰਿਸ਼ਟੀ ਤੋਂ ਪਸ਼ ਕੀਤਾ । ਨੰਦਾ ਤੇਂ ਪਿੱਛੋਂ ਹਰਚਰਨ ਸਿੰਘ ਨੇ ਵੱਖ - ਵੱਖ ਵਿਸ਼ਿਆਂ ਨਾਲ ਸੰਬੰਧਤ ਵੱਡੇ ਪੱਧਰ 'ਤੇ ਇਕਾਂਗੀਆਂ ਦੀ ਰਚਨਾ ਕੀਤੀ । ਸੰਤ ਸਿੰਘ ਸੇਖੇਂ, ਬਲਵੰਤ ਗਾਰਗੀ, ਗੁਰਦਿਆਲ ਸਿੰਘ ਫੁੱਲ, ਕਪੂਰ ਸਿੰਘ ਘੁੰਮਣ, ਸੁਰਜੀਤ ਸਿੰਘ ਸੇਠੀ, ਆਤਮਜੀਤ, ਅਜਮੇਰ ਔਲਖ ਆਦਿ ਨਾਟਕਕਾਰਾਂ ਨੇ ਇਕਾਂਗੀਆਂ ਦੀ ਰਚਨਾ ਕਰਕੇ ਇਸ ਵਿਧਾ ਦਾ ਘੇਰਾ ਹੇਰ ਵਿਸ਼ਾਲ ਕੀਤਾ । ਆਤਮਜੀਤ, ਅਜਮੇਰ ਔਲਖ, ਪਾਲੀ ਭੁਪਿੰਦਰ ਤੇ ਗੁਰਸ਼ਰਨ ਸਿੰਘ ਨੇ ਯੁਵਕ ਮੇਲਿਆਂ ਲਈ ਵਿਸ਼ੇਸ਼ ਤੋਰ 'ਤੇ ਇਕਾਂਗੀ ਲਿਖੇ ਤੇ ਖੇਡੇ ਹਨ । ਪਰ ਅੱਜ ਬਹੁਤੇ ਨਾਟਕਕਾਰ ਇਕਾਂਗੀ ਨਾਲੋਂ ਨਾਟਕ ਲਿਖਣ ਨੂੰ ਵਧੇਰੇ ਤਰਜੀਹ ਦਿੰਦੇ ਹਨ । ਪੰਜਾਬੀ ਦੇ ਮੁੱਢਲੇ ਨਾਟਕਕਾਰ ਆਈ. ਸੀ. ਨੰਦਾ, ਹਰਚਰਨ ਸਿੰਘ, ਸੇਖੋਂ, ਗਾਰਗੀ ਆਦਿ ਨਾਟਕਕਾਰਾਂ ਨੇ ਪੂਰੇ ਨਾਟਕਾਂ ਦੇ ਨਾਲ - ਨਾਲ ਇਕਾਂਗੀ ਨਾਟ - ਸੰਗ੍ਰਹਿ ਵੀ ਉਸੇ ਗਿਣਤੀ ਵਿੱਚ ਲਿਖੇ ਹਨ ਪਰ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਦਿਨੋ ਦਿਨ ਜਟਿਲ ਹੋ ਰਹੀ ਮਨੁੱਖੀ ਸੋਚ ਨੇ ਨਾਟਕਕਾਰਾਂ ਨੂੰ ਪੂਰੇ ਨਾਟਕ ਲਿਖਣ ਲਈ ਪ੍ਰੇਰਿਤ ਕਰ ਦਿੱਤਾ ਹੈ । ਇਸ ਸਮੇਂ ਆਤਮਜੀਤ, ਸਵਰਾਜਬੀਰ, ਪਾਲੀ ਭੁਪਿੰਦਰ, ਦਵਿੰਦਰ ਦਮਨ, ਅਜਮੇਰ ਔਲਖ ਪੰਜਾਬੀ ਦੇ ਪਮੁੱਖ ਨਾਟਕਕਾਰ ਪੂਰੇ ਨਾਟਕ ਦੀ ਵਿਧਾ ਰਾਹੀਂ ਦਰਸ਼ਕਾ / ਪਾਠਕਾਂ ਦੇ ਸਨਮੁੱਖ ਹੋ ਰਹੇ ਹਨ ।ਸਹਾਇਕ ਗ੍ਰੰਥ - ਸ. ਨ. ਸੇਵਕ, ਚੋਣਵੇਂ ਪੰਜਾਬੀ ਇਕਾਂਗੀ ; ਗੁਰਦਿਆਲ ਸਿੰਘ ਫ਼ੁੱਲ : 'ਇਕਾਂਗੀ ਤੇ ਉਸਦੀ ਬਣਤਰ' ਸਾਹਿਤ ਸਮਾਚਾਰ ਦਾ ਨਾਟਕ ਅੰਕ)
ਇਹ ਇੱਕ ਪਾਤਰੀ ਨਾਟਕ ਕੇਂਦਰੀ ਕਿਰਦਾਰ ਆਤਮਾ ਰਾਮ ਦੀ ਖੰਡਤ ਮਾਨਸਿਕਤਾ ਨੂੰ ਪੇਸ਼ ਕਰਨ ਦੇ ਨਾਲ ਨਾਲ ਭਾਸ਼ਾਈ ਪੱਧਰ ਤੇ ਬਹੁਅਰਥੀ ਸੰਵਾਦ ਦੀ ਸਿਰਜਨਾ ਵੀ ਕਰਦਾ ਹੈ ਜਦੋਂ ਉਹ ਮੁਲਕ ਦੇ ਨਿਜ਼ਾਮ ਦੀ ਹਕੀਕਤ ਨੂੰ ਵਿਅੰਗ ਦੀ ਵਿਧੀ ਰਾਹੀਂ ਉਘਾੜਦਾ ਹੈ : ਤੇਤੀ ਪਰਸੈਂਟ ਕਾਬਲੀਅਤ ਦੇ ਸਿਰ 'ਤੇ ਚਲ ਰਿਹਾ ਹੈ ਇਹ ਦੇਸ਼ ਤੇ ਤੁਸੀ ਭਾਲਦੇ ਹੇ ਕਿ ਇਹ ਸੌ ਪਰਸੈਂਟ ਤਰੱਕੀ ਕਰੇ -- ਲੋਕ ਮਿਹਨਤ ਕਰ ਰਹੇ ਹਨ ਤੇਤੀ ਪਰਸੈਂਟ -- ਨੇਤਾ ਦੇਸ਼ ਚਲਾ ਰਹੇ ਹਨ ਤੇਤੀ ਪਰਸੈਂਟ ।ਲੋਕ ਬੱਚੇ ਜੰਮ ਰਹੇ ਹਨ ਤੇਤੀ ਪਰਸੈਂਟ । ਛਿਆਹਠ ਪਰਸੈਂਟ ਤਾਂ ਜ਼ਿੰਦਗੀ ਇੱਥੇ ਅਣਜੰਮੀ ਹੀ ਰਹਿ ਜਾਂਦੀ ਹੈ' ਪੰਨਾ 68)
ਸੋਮਪਾਲ ਹੀਰਾ ਦਾ ਦਾਸਤਾਨ - ਏ - ਦਿਲ, ਦਿਲ ਦੀ ਸਵੈ - ਜੀਵਨੀ ਉੱਤੇ ਆਧਾਰਤ ਇੱਕ ਪਾਤਰੀ ਨਾਟਕ ਹੈ ਜਿਸ ਵਿੱਚੋਂ ਇੱਕ ਪਾਤਰ ਲਾਲ ਸਿੰਘ ਆਪਣੀ ਜੀਵਨ ਗਾਥਾ ਸੁਣਾਉਂਦਾ ਹੈ । ਲਾਲ ਸਿੰਘ ਦੀ ਜ਼ਬਾਨੀ ਸੁਣਾਏ ਜਾ ਰਹੇ ਜ਼ੁਲਮਾਂ ਦੀ ਦਾਸਤਾਂ ਨੂੰ ਗੀਤ ਦੇ ਬੋਲ ਸ਼ਿੱਦਤ ਪ੍ਰਦਾਨ ਕਰਦੇ ਹਨ ।
ਇਕੱਲਾ ਪਾਤਰ ਸੰਵਾਦਾਂ ਦੇ ਜ਼ਰੀਏ ਦ੍ਰਿਸ਼ ਸਿਰਜਣ ਵਿੱਚ ਕਾਮਯਾਬ ਰਹਿੰਦਾ ਹੈ । ਆਵਾਜ਼ਾਂ ਅਤੇ ਗੀਤਾਂ ਦੇ ਜ਼ਰੀਏ ਨਾਟਕਕਾਰ ਬੱਝਵਾਂ ਪ੍ਰਭਾਵ ਸਿਰਜਣ ਦੀ ਕੋਸ਼ਿਸ਼ਿ ਕਰਦਾ ਹੈ : ਲਾਲ ਸਿੰਘ (ਡਿੱਗਿਆ ਹੋਇਆ )ਡੀ. ਐਸ. ਪੀ. ਪੰਨੂੰ ਦੀਆਂ ਸੋਟੀਆਂ ਦੀ ਸੱਟ ਮੇਰੇ ਬਿਲਕੁਲ ਨੀ ਲੱਗੀ - ਪਰ ਚੂਹੜੇ ਚਮਾਰ ਸ਼ਬਦ ਨੇ ਮੈਨੂੰ ਲਹੂ ਲੁਹਾਣ ਕਰ ਦਿੱਤਾ - ਅੱਜ ਡੀ. ਐਸ. ਪੀ. ਪੰਨੂੰ ਦੇ ਹੱਥ ਵਿੱਚ ਲਾਲ ਸਿੰਘ ਦਿਲ ਨਹੀਂ ਪੂਰੇ ਪੰਜਾਬ ਦੇ ਚੂੜ੍ਹੇ ਚਮਾਰ ਕਾਬੂ ਆਏ ਹੋਏ ਸੀ - ਗੀਤ : ਇੱਕ ਰਾਤ ਸੀ, ਸੰਗੀਨ ਸੀ ਜਾਂ ਜ਼ਿੰਦਗੀ ਦਾ ਗੀਤ ਸੀ । ਸੰਵਾਦ ਸੂਲੀ ਤੇ ਸਿਦਕ ਦਾ, ਕੋਈ ਸੁਣ ਰਹੀ ਤਵਾਰੀਖ ਸੀ । ਲਸ਼ਕਰ ਹਕੂਮਤਾਂ ਦਹਿਸ਼ਤਾਂ ਦੀ ਆਕੜੀ ਹੋਈ ਧੌਣ ਸੀ । ਸਰਗਮ ਪੂਰੇ ਸੂਹੇ ਗੀਤ ਦੀ ਕੋਈ ਗੂੰਜਦੀ ਵਿੱਚ ਪੌਣ ਸੀ । ਇੱਕ ਪਾਤਰੀ ਨਾਟਕ ਵਿੱਚ ਵਿਚਾਰਾਂ ਦਾ ਸੰਚਾਰ ਕਰਨ ਲਈ ਕਈ ਪ੍ਰਕਾਰ ਦੀਆਂ ਜੁਗਤਾਂ ਦੀ ਵਰਤੋਂ ਕੀਤੀ ਜਾਂਦੀ ਹੈ । ਸਹਾਇਕ ਗ੍ਰੰਥ - ਹਰਿਭਜਨ ਸਿੰਘ ਭਾਟੀਆ 'ਪਾਲੀ ਭੁਪਿੰਦਰ ਦੀ ਨਾਟਕੀ ਵਿੱਲਖਲਤਾ' ਪਾਲੀ ਭੁਪਿੰਦਰ :ਪਿਆਸਾ ਕਾਂ; ਸੋਮਪਾਲ ਹੀਰਾ : ਦਾਸਤਾਨ - ਏ - ਦਿਲ)

ਇਕਾਂਗੀ

One act play

ਜਿਵੇਂ ਇਸ ਦੇ ਨਾਂ ਤੋਂ ਹੀ ਸਪਸ਼ਟ ਹੈ ਇੱਕ ਅੰਗ ਵਾਲੀ ਰਚਨਾ ਅਰਥਾਤ ਜ਼ਿੰਦਗੀ ਦੀ ਕਿਸੇ ਇੱਕ ਘਟਨਾ ਜਾਂ ਸਥਿਤੀ ਨੂੰ ਪੇਸ਼ ਕਰਨ ਵਾਲੀ ਸਾਹਿਤ ਵਿਧਾ ਦਾ ਨਾਂ ਇਕਾਂਗੀ ਹੈ । ਇਕਾਂਗੀ ਪੂਰੇ ਨਾਟਕ ਦੇ ਸੰਖੇਪ ਰੂਪ ਨੂੰ ਨਹੀਂ ਕਿਹਾ ਜਾਂਦਾ । ਇਕਾਂਗੀ ਦਾ ਥੀਮ ਅਤੇ ਪਲਾਟ ਇਕਹਿਰਾ ਅਤੇ ਸੰਜਮੀ ਹੁੰਦਾ ਹੈ । ਇਸ ਵਿੱਚ ਪਾਤਰਾਂ ਦੇ ਵਿਕਾਸ ਦੀ ਗੁੰਜਾਇਸ਼ ਨਹੀਂ ਹੁੰਦੀ । ਇਸ ਦੇ ਸੁਰੂ ਹੁੰਦਿਆਂ ਹੀ ਪਾਤਰ ਕਿਸੇ ਮਾਨਸਿਕ ਤਨਾਓ / ਗੁੰਝਲ ਦਾ ਸ਼ਿਕਾਰ ਦਿਖਾਏ ਜਾਂਦੇ ਹਨ ਇਕਾਂਗੀ ਵਿੱਚ ਕੇਵਲ ਇੱਕ ਅੰਕ ਤੇ ਇੱਕ ਝਾਕੀ ਨੂੰ ਹੀ ਪੇਸ਼ ਕੀਤਾ ਜਾਂਦਾ ਹੈ । ਪੂਰੇ ਨਾਟਕ ਦੇ ਵਿਪਰੀਤ ਇਕਾਂਗੀ ਵਿੱਚ ਜੀਵਨ ਦੀ ਵਿਆਪਕ ਤਸਵੀਰ ਨੂੰ ਇਕਾਂਗੀ ਪੇਸ਼ ਨਹੀਂ ਕੀਤਾ ਜਾਂਦਾ ਸਗੋਂ ਜ਼ਿੰਦਗੀ ਦੇ ਕਿਸੇ ਇੱਕ ਪਹਿਲੂ / ਪੱਖ ਨੂੰ ਇਕਹਿਰੇ ਪਲਾਟ, ਘੱਟ ਪਾਤਰ ਤੇ ਸੰਜਮੀ ਵਾਰਤਾਲਾਪ ਨਾਲ ਪੇਸ਼ ਕਰਨ ਵਾਲੀ ਸਾਹਿਤ ਦੀ ਇਸ ਵੰਨਗੀ ਵਿੱਚ ਸਮੇਂ ਸਥਾਨ ਤੇ ਕਾਰਜ ਦੀ ਏਕਤਾ ਨੂੰ ਬਰਕਰਾਰ ਰੱਖਿਆ ਜਾਂਦਾ ਹੈ । ਇਕਾਂਗੀ ਵਿੱਚ ਘੱਟ ਤੋਂ ਘੱਟ ਨਾਟ ਸਮੱਗਰੀ ਨਾਲ ਵੱਧ ਤੋਂ ਵੱਧ ਤੀਖਣ ਪ੍ਰਭਾਵ ਸਿਰਜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ । ਇਉਂ ਪੂਰਾ ਨਾਟਕ ਅਤੇ ਇਕਾਂਗੀ ਦੇ ਵੱਖ- ਵੱਖ ਨਾਟ ਵਿਧਾਵਾਂ ਹਨ । ਪੰਜਾਬੀ ਇਕਾਂਗੀ ਦੇ ਜਨਮ ਤੇ ਵਿਕਾਸ ਵਿੱਚ ਨੋਰ੍ਹਾਂ ਰਿਚਰਡਜ਼ ਦੀ ਵਿੱਲਖਣ ਦੇਣ ਹੈ । ਅਰੰਭ ਵਿੱਚ ਉਸਨੇ ਸ਼ੈਕਸਪੀਅਰ ਦੇ ਲਿਖੇ ਨਾਟਕਾਂ ਦੇ ਮੁਕਾਬਲੇ ਕਰਵਾਏ । ਮਗਰੋਂ ਉਸ ਨੇ ਪੰਜਾਬੀ ਵਿੱਚ ਨਾਟਕ ਲਿਖਣ ਲਈ ਉਤਸ਼ਾਹਤ ਕੀਤਾ । ਉਸ ਰਾਹੀਂ ਕਰਵਾਏ ਗਏ ਨਾਟ ਮੁਕਾਬਲਿਆਂ ਵਿੱਚ ਆਈ. ਸੀ ਨੰਦਾ ਦੇ ਇਕਾਂਗੀ ਦੁਲਹਨ ਨੂੰ ਪਹਿਲਾ ਇਨਾਮ ਮਿਲਿਆ । ਆਈ. ਸੀ. ਨੰਦਾ ਨੇ ਆਪਣੇ ਇਕਾਂਗੀਆਂ ਵਿੱਚ ਤਤਕਾਲੀ ਜੀਵਨ ਦੀਆਂ ਸਮੱਸਿਆਵਾਂ ਨੂੰ ਯਥਾਰਥਕ ਦ੍ਰਿਸ਼ਟੀ ਤੋਂ ਪਸ਼ ਕੀਤਾ । ਨੰਦਾ ਤੇਂ ਪਿੱਛੋਂ ਹਰਚਰਨ ਸਿੰਘ ਨੇ ਵੱਖ - ਵੱਖ ਵਿਸ਼ਿਆਂ ਨਾਲ ਸੰਬੰਧਤ ਵੱਡੇ ਪੱਧਰ 'ਤੇ ਇਕਾਂਗੀਆਂ ਦੀ ਰਚਨਾ ਕੀਤੀ । ਸੰਤ ਸਿੰਘ ਸੇਖੇਂ, ਬਲਵੰਤ ਗਾਰਗੀ, ਗੁਰਦਿਆਲ ਸਿੰਘ ਫੁੱਲ, ਕਪੂਰ ਸਿੰਘ ਘੁੰਮਣ, ਸੁਰਜੀਤ ਸਿੰਘ ਸੇਠੀ, ਆਤਮਜੀਤ, ਅਜਮੇਰ ਔਲਖ ਆਦਿ ਨਾਟਕਕਾਰਾਂ ਨੇ ਇਕਾਂਗੀਆਂ ਦੀ ਰਚਨਾ ਕਰਕੇ ਇਸ ਵਿਧਾ ਦਾ ਘੇਰਾ ਹੇਰ ਵਿਸ਼ਾਲ ਕੀਤਾ । ਆਤਮਜੀਤ, ਅਜਮੇਰ ਔਲਖ, ਪਾਲੀ ਭੁਪਿੰਦਰ ਤੇ ਗੁਰਸ਼ਰਨ ਸਿੰਘ ਨੇ ਯੁਵਕ ਮੇਲਿਆਂ ਲਈ ਵਿਸ਼ੇਸ਼ ਤੋਰ 'ਤੇ ਇਕਾਂਗੀ ਲਿਖੇ ਤੇ ਖੇਡੇ ਹਨ । ਪਰ ਅੱਜ ਬਹੁਤੇ ਨਾਟਕਕਾਰ ਇਕਾਂਗੀ ਨਾਲੋਂ ਨਾਟਕ ਲਿਖਣ ਨੂੰ ਵਧੇਰੇ ਤਰਜੀਹ ਦਿੰਦੇ ਹਨ । ਪੰਜਾਬੀ ਦੇ ਮੁੱਢਲੇ ਨਾਟਕਕਾਰ ਆਈ. ਸੀ. ਨੰਦਾ, ਹਰਚਰਨ ਸਿੰਘ, ਸੇਖੋਂ, ਗਾਰਗੀ ਆਦਿ ਨਾਟਕਕਾਰਾਂ ਨੇ ਪੂਰੇ ਨਾਟਕਾਂ ਦੇ ਨਾਲ - ਨਾਲ ਇਕਾਂਗੀ ਨਾਟ - ਸੰਗ੍ਰਹਿ ਵੀ ਉਸੇ ਗਿਣਤੀ ਵਿੱਚ ਲਿਖੇ ਹਨ ਪਰ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਦਿਨੋ ਦਿਨ ਜਟਿਲ ਹੋ ਰਹੀ ਮਨੁੱਖੀ ਸੋਚ ਨੇ ਨਾਟਕਕਾਰਾਂ ਨੂੰ ਪੂਰੇ ਨਾਟਕ ਲਿਖਣ ਲਈ ਪ੍ਰੇਰਿਤ ਕਰ ਦਿੱਤਾ ਹੈ । ਇਸ ਸਮੇਂ ਆਤਮਜੀਤ, ਸਵਰਾਜਬੀਰ, ਪਾਲੀ ਭੁਪਿੰਦਰ, ਦਵਿੰਦਰ ਦਮਨ, ਅਜਮੇਰ ਔਲਖ ਪੰਜਾਬੀ ਦੇ ਪਮੁੱਖ ਨਾਟਕਕਾਰ ਪੂਰੇ ਨਾਟਕ ਦੀ ਵਿਧਾ ਰਾਹੀਂ ਦਰਸ਼ਕਾ / ਪਾਠਕਾਂ ਦੇ ਸਨਮੁੱਖ ਹੋ ਰਹੇ ਹਨ ।ਸਹਾਇਕ ਗ੍ਰੰਥ - ਸ. ਨ. ਸੇਵਕ, ਚੋਣਵੇਂ ਪੰਜਾਬੀ ਇਕਾਂਗੀ ; ਗੁਰਦਿਆਲ ਸਿੰਘ ਫ਼ੁੱਲ : 'ਇਕਾਂਗੀ ਤੇ ਉਸਦੀ ਬਣਤਰ' ਸਾਹਿਤ ਸਮਾਚਾਰ ਦਾ ਨਾਟਕ ਅੰਕ)

ਇਕਾਂਤ ਕਥਨ
ਨਾਟਕ ਦੀ ਪ੍ਰਦਰਸ਼ਨੀ ਦੌਰਾਨ ਅਭਿਨੇਤਾ ਦੁਆਰਾ ਦਰਸ਼ਕਾਂ ਨੂੰ ਸਿੱਧੇ ਰੂਪ ਵਿੱਚ ਸੰਬੋਧਿਤ ਕੀਤੇ ਜਾਣ ਵਾਲੇ ਕਥਨਾਂ ਨੂੰ ਇਕਾਂਤ ਕਥਨ ਕਿਹਾ ਜਾਂਦਾ ਹੈ । ਪਾਤਰਾਂ /ਅਭਿਨੇਤਾਵਾਂ ਦੁਆਰਾ ਉਚਾਰੇ ਗਏ ਇਨ੍ਹਾਂ ਕਥਨਾਂ ਨੂੰ ਸਟੇਜ ਉੱਤੇ ਮੌਜੂਦ ਦੂਜੇ ਪਾਤਰ ਨਹੀਂ ਸੁਣ ਸਕਦੇ । ਇਨ੍ਹਾਂ ਕਥਨਾਂ ਰਾਹੀਂ ਪਾਤਰ ਆਪਣੇ ਮਨ ਦੇ ਵਿਚਾਰ /ਜਜ਼ਬਾਤ ਦਰਸ਼ਕਾਂ ਨਾਲ ਸਾਂਝਿਆਂ ਕਰਦਾ ਹੈ । ਸ਼ੈਕਸਪੀਅਰ ਨੇ ਆਪਣੇ ਨਾਟਕਾਂ ਵਿੱਚ ਇਸ ਵਿਧੀ ਦੀ ਵਰਤੇਂ ਵੱਡੇ ਪੱਧਰ ਉੱਤੇ ਕੀਤੀ ਹੈ । ਓਥੈਲੋ ਨਾਟਕ ਦਾ ਮੁੱਖ ਪਾਤਰ ਇਆਗੋ ਪੂਰੇ ਨਾਟਕ ਦੌਰਾਨ ਕਈ ਵੇਰਾਂ ਇਕਾਂਤ ਕਥਨ ਦੇ ਰੂਪ ਵਿੱਚ ਦਰਸ਼ਕਾਂ ਨੂੰ ਸਿੱਧੇ ਰੂਪ ਵਿੱਚ ਮੁਖਾਤਬ ਹੁੰਦਾ ਹੈ । ਪੰਜਾਬੀ ਨਾਟਕਕਾਰ ਵੀ ਲੋੜ ਮੁਤਾਬਕ ਇਸ ਵਿਧੀ ਦੀ ਵਰਤੋਂ ਆਪਣੇ ਨਾਟਕਾਂ ਵਿੱਚ ਕਰਦੇ ਹਨ ।

ਇਤਿਹਾਸਕ ਨਾਟਕ

Historical Play

ਇਤਿਹਾਸਕ ਨਾਟਕ ਦਾ ਵਿਸ਼ਾ ਇਤਿਹਾਸਕ ਘਟਨਾਵਾਂ ਉੱਤੇ ਆਧਾਰਤ ਹੁੰਦਾ ਹੈ । ਇਤਿਹਾਸਕ ਨਾਟਕ ਰਚੇ ਜਾਣ ਦਾ ਮੰਤਵ ਇਤਿਹਾਸ ਦਾ ਹੂ - ਬ - ਹੂ ਚਿਤਰਣ ਕਰਨਾ ਨਹੀਂ ਹੁੰਦਾ ਸਗੋਂ ਤਤਕਾਲੀ ਘਟਨਾਵਾਂ ਦੇ ਜ਼ਰੀਏ ਸਮਕਾਲੀ ਪਰਿਸਥਿਤੀਆਂ ਨਾਲ ਸੰਵਾਦ ਰਚਾ ਕੇ ਵਰਤਮਾਨ ਜੀਵਨ ਬਾਰੇ ਆਪਣਾ ਨਿਰਪੱਖ ਮੱਤ ਪੇਸ਼ ਕਰਨਾ ਹੁੰਦਾ ਹੈ । ਅਜਿਹਾ ਕਰਦਿਆਂ ਨਾਟਕਕਾਰ ਦਰਸ਼ਕਾਂ /ਪਾਠਕਾਂ ਦੀ ਅਲੋਚਨਾ ਤੋਂ ਵੀ ਬਚਿਆ ਰਹਿੰਦਾ ਹੈ ਤੇ ਆਪਣੀ ਗੱਲ ਵੀ ਨਿਧੜਕ ਹੋ ਕੇ ਕਹਿ ਜਾਂਦਾ ਹੈ । ਇਤਿਹਾਸਕ ਨਾਟਕ ਵਿੱਚ ਦਰਸ਼ਕ ਨਾਟਕ ਦੀ ਕਥਾ ਤੋਂ ਅਗਾਉਂ ਰੂਪ ਵਿੱਚ ਵਾਕਿਫ਼ ਹੋਣ ਕਾਰਨ ਨਾਟਕੀ ਕਾਰਜ ਨਾਲ ਆਪਣੇ ਆਪ ਨੂੰ ਜਲਦੀ ਆਤਮਸਾਤ ਕਰ ਲੈਂਦੇ ਹਨ । ਨਾਟਕ ਵਿੱਚ ਪੇਸ਼ ਇਤਿਹਾਸਕ ਨਾਇਕ ਨਾਲ ਜ਼ਜ਼ਬਾਤੀ ਪੱਧਰ ਦੀ ਸਾਂਝ ਦਰਸ਼ਕਾਂ ਉੱਤੇ ਵਿਸ਼ੇਸ਼ ਪ੍ਰਭਾਵ ਪਾਉਣ ਵਿੱਚ ਸਹਾਈ ਹੁੰਦੀ ਹੈ । ਜਿੱਥੇ ਇਤਿਹਾਸ ਦਾ ਕਾਰਜ ਕਿਸੇ ਵਿਸ਼ੇਸ਼ ਕਾਲ ਖੰਡ ਵਿੱਚ ਵਾਪਰੀਆਂ ਘਟਨਾਵਾਂ ਦਾ ਬਿਉਰਾ ਦੇਣਾ ਹੁੰਦਾ ਹੈ ਉੱਥੇ ਇਤਿਹਾਸਕ ਨਾਟਕ ਰਚਣ ਵਾਲੇ ਨਾਟਟਕਾਰ ਦਾ ਮਕਸਦ ਉਨ੍ਹਾਂ ਘਟਨਾਵਾਂ ਦੇ ਕਾਰਨਾਂ ਨੂੰ ਤਲਾਸ਼ ਕਰਨਾ ਹੁੰਦਾ ਹੈ ਅਤੇ ਉਨ੍ਹਾਂ ਸਦਕਾ ਇਤਿਹਾਸ ਵਿੱਚ ਵਾਪਰੀਆਂ ਮਹੱਤਵਪੂਰਨ ਤਬਦੀਲੀਆਂ ਦੀ ਨਿਸ਼ਾਨਦੇਹੀ ਕਰਨਾ ਹੁੰਦਾ ਹੈ । ਪੰਜਾਬੀ ਵਿੱਚ ਹਰਚਰਨ ਸਿੰਘ ਦਾ ਰਾਜਾ ਪੋਰਸ, ਰੋਸ਼ਨ ਲਾਲ ਆਹੂਜਾ ਦਾ ਕਲਿੰਗਾ ਦਾ ਦੁਖਾਂਤ, ਸੰਤ ਸਿੰਘ ਸੇਖੋਂ ਦਾ ਬੇੜਾ ਬੰਧ ਨਾ ਸਕਿਓ ਅਤੇ ਮੋਇਆਂ ਸਾਰ ਨਾ ਕਾਈ, ਬਲਵੰਤ ਗਾਰਗੀ ਦਾ ਸੁਲਤਾਨ ਰਜ਼ੀਆ ਇਤਿਹਾਸਕ ਨਾਟਕ ਦੀਆਂ ਉਦਾਹਰਨਾਂ ਹਨ । ਇਹ ਨਾਟਕ ਪੰਜਾਬ ਦੇ ਸਿੱਖ ਇਤਿਹਾਸ ਅਤੇ ਹਿੰਦੂ ਇਤਿਹਾਸ 'ਤੇ ਅਧਾਰਿਤ ਘਟਨਾਵਾਂ ਤੇ ਲਿਖੇ ਗਏ ਹਨ । ਵੀਹਵੀਂ ਸਦੀ ਦੇ ਇਤਿਹਾਸ ਨੂੰ ਆਧਾਰ ਬਣਾ ਕੇ ਭਗਤ ਸਿੰਘ ਦੀ ਸ਼ਹਾਦਤ ਬਾਰੇ ਪਾਲੀ ਭੁਪਿੰਦਰ ਨੇ ਮੈਂ ਭਗਤ ਸਿੰਘ ਅਤੇ ਮੈਂ ਫ਼ੇਰ ਆਵਾਂਗਾ ਇਤਿਹਾਸਕ ਨਾਟਕ ਦੀ ਰਚਨਾ ਕੀਤੀ ਹੈ । ਇਤਿਹਾਸਕ ਨਾਟਕ ਵਿੱਚ ਪਾਤਰਾਂ ਦੇ ਆਹਾਰਯ ਅਭਿਨੈ ਦੇ ਮਹੱਤਵ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ । ਨਾਟਕੀ ਪਾਤਰ ਨੂੰ ਇਤਿਹਾਸਕ ਪਾਤਰ ਬਣਾਉਣ ਵਿੱਚ ਪਹਿਰਾਵੇ, ਪੋਸ਼ਾਕਾਂ, ਮੁਕਟਾਂ ਤੇ ਸ਼ਸਤਰਾਂ ਦੀ ਅਵੱਸ਼ਕਤਾ ਨੂੰ ਨਾਟ ਸ਼ਾਸਤਰੀਆਂ ਵਲੋਂ ਮੁੱਢਲੀ ਲੋੜ ਦੇ ਤੌਰ 'ਤੇ ਸਵੀਕਾਰਿਆ ਗਿਆ ਹੈ । ਰਾਮ ਚੰਦਰ ਦੀ ਭੂਮਿਕਾ ਨਿਭਾਉਣ ਵਾਲੇ ਪਾਤਰ ਨੂੰ ਭਗਵਾਨ ਰਾਮ ਦੇ ਰੂਪ ਵਿੱਚ ਤਾਂ ਹੀ ਸਵੀਕਾਰਿਆ ਜਾਵੇਗਾ ਜਦੇਂ ਉਹ ਆਪਣੇ ਪਹਿਰਾਵੇ ਤੇ ਆਭੂਸ਼ਨਾਂ ਸਦਕਾ ਦਰਸ਼ਕਾਂ ਨੂੰ ਰਾਮਾਇਣ ਵਿਚਲੇ ਰਾਮ ਨਾਲ ਮੇਲ ਖਾਂਦਾ ਪ੍ਰਤੀਤ ਹੋਵੇਗਾ । ਪੰਜਾਬੀ ਵਿੱਚ ਇਤਿਹਾਸਕ ਨਾਟਕਾਂ ਦਾ ਮੰਚੀ ਅਭਿਨੈ ਨਾ ਹੋਣ ਦਾ ਮੁੱਖ ਕਾਰਨ ਮੰਚੀ ਸੀਮਾਵਾਂ ਦੀ ਸੀਮਾ ਅਤੇ ਬਜਟ ਦਾ ਸੀਮਤ ਹੋਣਾ ਹੈ । ਨੰਦਾ ਕਾਲ ਤੋਂ ਪਿਛੋਂ ਪੰਜਾਬੀ ਨਾਟਕ ਦੇ ਭਾਰਤੀ ਮਿਥਿਹਾਸ ਉੱਤੇ ਅਧਾਰਤ ਨਾਟਕ ਨਾ ਲਿਖੇ /ਖੇਡੇ ਜਾਣ ਦੀ ਮੁੱਖ ਵਜ੍ਹਾ ਸੀਮਤ ਸੋਮਿਆਂ ਦੀ ਹੋਂਦ ਹੈ । ਇਨ੍ਹਾਂ ਨਾਟਕਾਂ ਦੀ ਪ੍ਰਦਰਸ਼ਨੀ ਲਈ ਮਹਿੰਗੇ ਵਸਤਰਾਂ, ਗਹਿਣਿਆਂ ਤੇ ਮਹਿੰਗੀ ਮੰਚ ਸੱਜਾ ਦੀ ਲੋੜ ਹੁੰਦੀ ਹੈ । ਅਜਿਹਾ ਨਾ ਹੋਣ ਦੀ ਸੂਰਤ ਵਿੱਚ ਪੰਜਾਬੀ ਵਿੱਚ ਇਤਿਹਾਸਕ ਮਿਥੀਹਾਸਕ ਨਾਟਕਾਂ ਦੀ ਲਿਖੇ ਜਾਣ ਦੀ ਪਰੰਪਰਾ ਅਜੇ ਕਾਫੀ ਊਣੀ ਹੈ । ਸਹਾਇਕ ਗ੍ਰੰਥ - ਐਸ. ਐਸ. ਅਮੇਲ 'ਇਤਿਹਾਸਕ ਨਾਟਕ' ਸਾਹਿਤ ਸਮਾਚਾਰ ਦਾ ਨਾਟਕ ਅੰਕ ; ਸਤੀਸ਼ ਕੁਮਾਰ ਵਰਮਾ : ਪੰਜਾਬੀ ਨਾਟਕ ਦਾ ਇਤਿਹਾਸ)

ਇਪਟਾ / ਪੀਪਲਜ਼ ਥੀਏਟਰ

IPTA

ਪੰਜਾਬੀ ਰੰਗਮੰਚ ਦੇ ਇਤਿਹਾਸ ਵਿੱਚ ਇਪਟਾ ਦੀ ਭੂਮਿਕਾ ਮਹੱਤਵਪੂਰਨ ਰਹੀ ਹੈ । ਇਪਟਾ ਨੂੰ ਪਹਿਲਾਂ ਪੀਪਲਜ਼ ਥੀਏਟਰ ਕਿਹਾ ਜਾਂਦਾ ਸੀ । ਇਸ ਦੀ ਸ਼ੁਰੂਆਤ 1943 ਵਿੱਚ ਕਲਕੱਤੇ ਵਿੱਚ ਹੋਈ ਸੀ । ਇਸ ਥੀਏਟਰ ਦਾ ਮੁੱਖ ਪ੍ਰਯੋਜਨ ਲੋਕਾਂ ਨੂੰ ਜਾਗ੍ਰਿਤੀ ਪ੍ਰਦਾਨ ਕਰਨਾ ਸੀ । ਪ੍ਰਗਤੀਵਾਦੀ ਸੋਚ ਦੇ ਹਮਾਇਤੀ ਲੇਖਕ ਇਸ ਮੰਚ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਸਨ । ਇਸ ਥੀਏਟਰ ਰਾਹੀਂ ਮਜ਼ਦੂਰਾਂ, ਕਿਰਤੀਆਂ ਅਤੇ ਮਿਹਨਤਕਸ਼ ਵਰਗ ਦੀਆਂ ਸਮੱਸਿਆਵਾਂ ਨੂੰ ਦਰਸ਼ਕਾਂ ਸਾਹਮਣੇ ਪੇਸ਼ ਕੀਤਾ ਗਿਆ । ਇਉਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਲੋਕਾਂ ਸਾਹਮਣੇ ਲੋਕ ਨਾਟ ਸ਼ੈਲੀਆਂ ਰਾਹੀਂ ਪੇਸ਼ ਕਰਨਾ ਇਸ ਥੀਏਟਰ ਦਾ ਮੁੱਖ ਮੰਤਵ ਸੀ । ਪੂਰੇ ਦੇਸ਼ ਵਿੱਚ ਅੰਗਰੇਜ਼ੀ ਸਾਮਰਾਜ ਦੇ ਖਿਲਾਫ਼ ਲਹਿਰ ਚਲ ਰਹੀ ਸੀ । ਕਲਾਕਾਰਾਂ, ਗੀਤਕਾਰਾਂ ਅਤੇ ਨਾਟਕਕਾਰਾਂ ਨੇ ਇਸ ਮੰਚ ਦੇ ਜ਼ਰੀਏ ਵਿਦੇਸ਼ੀ ਤਾਕਤਾਂ ਵਿਰੁੱਧ ਡਟ ਕੇ ਪ੍ਰਦਰਸ਼ਨ ਕੀਤਾ । ਲੋਕਾਂ ਦੇ ਮਨਾਂ ਵਿੱਚ ਅਜ਼ਾਦੀ ਪ੍ਰਾਪਤੀ ਦਾ ਜੇਸ਼ ਘਰ ਕਰ ਗਿਆ । ਇਸ ਵਿਆਪਕਤਾ ਕਾਰਨ ਇਸ ਮੰਚ ਨੂੰ ਸੰਗਠਨ ਦਾ ਰੂਪ ਦੇ ਦਿਤਾ ਗਿਆ । ਇਉਂ ਇਸ ਦਾ ਨਾਂ ਪੀਪਲਜ਼ ਥੀਏਟਰ ਤੋਂ ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ ਹੇ ਗਿਆ । ਬੰਗਾਲ ਤੋਂ ਅਰੰਭ ਹੋਈ ਇਹ ਲਹਿਰ ਪੂਰੇ ਦੇਸ਼ ਵਿੱਚ ਫ਼ੈਲ ਗਈ । ਪੰਜਾਬ ਵਿੱਚ ਤੇਰਾ ਸਿੰਘ ਚੰਨ, ਜੇਗਿੰਦਰ ਬਾਹਰਲਾ, ਜਗਦੀਸ਼ ਫ਼ਰਿਆਦੀ ਨੇ ਇਸ ਥੀਏਟਰ ਨੂੰ ਚਲਾਉਣ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ । ਇਪਟਾ ਦੇ ਰੰਗਕਰਮੀ ਕੇਵਲ ਪੰਜਾਬੀ ਨਾਟ ਜਗਤ ਨਾਲ ਹੀ ਸੰਬੰਧਤ ਨਹੀਂ ਸਨ ਸਗੋਂ ਪੰਜਾਬੀ ਦੇ ਤਤਕਾਲੀ ਮਸ਼ਹੂਰ ਗਾਇਕ ਵੀ ਇਪਟਾ ਦੀਆਂ ਸਰਗਰਮੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਸਨ । ਦਰਸ਼ਕ ਵਰਗ ਦੀ ਭਰਪੂਰ ਸ਼ਮੂਲੀਅਤ ਇਪਟਾ ਦੀ ਹਰਮਨ ਪਿਆਰਤਾ ਦਾ ਪ੍ਰਮਾਣ ਸਿੱਧ ਹੋਈ । ਪੂਰੇ ਭਾਰਤ ਵਿੱਚ ਇਪਟਾ ਦੀਆਂ ਨਾਟ ਮੰਡਲੀਆਂ ਬਣ ਗਈਆਂ । ਪੰਜਾਬ ਵਿੱਚ ਸੰਗੀਤ ਨਾਟਕ ਨੂੰ ਵਿਕਸਿਤ ਕਰਨ ਵਿੱਚ ਇਪਟਾ ਦੀ ਭੂਮਿਕਾ ਮਹੱਤਵਪੂਰਨ ਰਹੀ ਹੈ । ਤੇਰਾ ਸਿੰਘ ਚੰਨ ਦਾ ਲੱਕੜ ਦੀ ਲੱਤ ਅਤੇ ਯੋਗਿੰਦਰ ਬਾਹਰਲਾ ਦਾ ਹਾੜ੍ਹੀਆਂ ਸਾਉਣੀਆਂ ਇਸ ਸਮੇਂ ਦੇ ਮਸ਼ਹੂਰ ਸੰਗੀਤ ਨਾਟਕ ਹਨ । ਗਿੱਧਾ, ਬੋਲੀਆਂ, ਲੋਕ ਧੁਨਾਂ ਦੀ ਵਰਤੋਂ ਅਜਿਹੇ ਨਾਟਕਾਂ ਦਾ ਅਹਿਮ ਅੰਸ਼ ਹੁੰਦਾ ਸੀ । ਇਸ ਥੀਏਟਰ ਨੇ ਨਾਟਕ ਕਲਾ ਨੂੰ ਨਿਖਾਰਨ ਵਿੱਚ ਭਰਪੂਰ ਯੋਗਦਾਨ ਪਾਇਆ । ਇਪਟਾ ਦੀ ਪੰਜਾਬੀ ਥੀਏਟਰ ਨੂੰ ਸਭ ਤੋਂ ਵੱਡੀ ਦੇਣ ਇਸ ਗੱਲ ਵਿੱਚ ਸਿੱਧ ਹੁੰਦੀ ਹੈ ਕਿ ਪੰਜਾਬ ਦੇ ਰੰਗਕਰਮੀਆਂ ਨੂੰ ਆਪਣੀਆਂ ਨਾਟ ਪ੍ਰਦਰਸ਼ਨੀਆਂ ਨੂੰ ਭਾਰਤ ਦੇ ਦੂਜੇ ਪ੍ਰਾਂਤਾਂ ਵਿੱਚ ਦਿਖਾਉਣ ਦੇ ਮੌਕੇ ਉਪਲਬਧ ਹੁੰਦੇ ਸਨ ਜਿਸ ਸਦਕਾ ਪੰਜਾਬੀ ਰੰਗਕਰਮੀਆਂ ਦੀ ਨਾਟ ਕਲਾ ਵਿੱਚ ਨਿਖ਼ਾਰ ਆਇਆ । ਰਾਸ਼ਟਰੀ ਪੱਧਰ ਉੱਤੇ ਇਪਟਾ ਵਲੋਂ ਆਯੋਜਤ ਕੀਤੇ ਜਾਂਦੇ ਇਹਨਾਂ ਨਾਟ ਮੇਲਿਆਂ ਵਿੱਚ ਹੁੰਦੇ ਵਿਚਾਰ ਵਟਾਂਦਰੇ ਪੰਜਾਬੀ ਨਾਟਕਕਾਰਾਂ ਅਤੇ ਰੰਗਕਰਮੀਆਂ ਲਈ ਬੜੇ ਸੁਭਾਗਜਨਕ ਸਿੱਧ ਹੇਏ । ਪੰਜਾਬੀ ਨਾਟਕ ਪੰਜਾਬ ਦੀਆਂ ਹੱਦਬੰਦੀਆਂ ਵਿੱਚੋ ਨਿਕਲ ਕੇ ਪੂਰੇ ਭਾਰਤ ਵਿੱਚ ਫ਼ੈਲ ਗਿਆ ਸੀ ਪਰ ਹੌਲੀ -ਹੌਲੀ ਇਸ ਦਾ ਘੇਰਾ ਸੀਮਤ ਹੁੰਦਾ ਗਿਆ । ਉੱਚ ਕੋਟੀ ਦੇ ਕਲਾਕਾਰ ਇਸ ਥੀਏਟਰ ਨਾਲੋਂ ਅਲੱਗ ਹੁੰਦੇ ਗਏ । ਪੰਜਾਬ ਵਿੱਚ ਇਪਟਾ ਦੀ ਹਾਲਤ ਤਰਸਯੋਗ ਹੋ ਗਈ । ਪ੍ਰਤਿਬੱਧ ਰੰਗਕਰਮੀਆਂ ਦਾ ਇਸ ਥੀਏਟਰ ਤੋਂ ਅਲੱਗ ਹੁੰਦੇ ਜਾਣਾ ਅਤੇ ਫੰਡਾਂ ਦੀ ਘਾਟ ਕਾਰਨ ਆਪੋ ਆਪਣੀਆਂ ਨਾਟ ਮੰਡਲੀਆਂ ਬਣਾਉਣ ਦਾ ਰੁਝਾਨ ਵਧਦਾ ਗਿਆ ।

ਇੰਪਰੋਵਾਈਜ਼ੇਸ਼ਨ

Improvisation

ਇੰਪਰੋਵਾਈਜ਼ੇਸ਼ਨ ( Improvisation ) : - ਇਰੋਵਾਈਜ਼ੇਸ਼ਨ ਲਈ ਪੰਜਾਬੀ | ਵਿੱਚ ਤਤਕਾਲੀ ਸਿਰਜਨ ਕਲਾ ਟਰਮ ਦੀ ਵਰਤੋਂ ਕੀਤੀ ਜਾਂਦੀ ਹੈ । ਨਾਟਕ ਵਿੱਚ ਇਸ ਕਲਾ ਦੀ ਵਰਤੋਂ ਬਿਨਾਂ ਤਿਆਰੀ ਦੇ ਕੀਤੀ ਜਾਂਦੀ ਹੈ । ਨਿਰਦੇਸ਼ਕ ਵਲੋਂ ਅਦਾਕਾਰਾਂ ਨੂੰ । ਘਟਨਾ ਬਾਰੇ ਵਿਆਪਕ ਜਾਣਕਾਰੀ ਦੇ ਦਿੱਤੀ ਜਾਂਦੀ ਹੈ । ਅਦਾਕਾਰਾਂ ਨੂੰ ਇਸ ਗੱਲ ਲਈ ਤਿਆਰ ਕੀਤਾ ਜਾਂਦਾ ਹੈ ਕਿ ਲੋੜ ਪੈਣ ' ਤੇ ਉਹ ਤਤਕਾਲੀ ਪ੍ਰਦਰਸ਼ਨ ਕਰ ਸਕਣ । ਇਹਦੇ । ਲਈ ਜ਼ਰੂਰੀ ਹੁੰਦਾ ਹੈ ਕਿ ਅਭਿਨੇਤਾ ਆਪਣੀ ਸਮਝ ਮੁਤਾਬਕ ਚਿਹਰੇ ਦੇ ਹਾਵ ਭਾਵ ਤੇ । ਸਰੀਰਕ ਅਦਾਵਾਂ ਨੂੰ ਪ੍ਰਗਟ ਕਰਕੇ ਨਾਟਕੀ ਸਥਿਤੀ ਪੈਦਾ ਕਰਨ । ਕਈ ਸਥਿਤੀਆਂ ਵਿੱਚ ਅਭਿਨੇਤਾ ਅਭਿਨੈ ਦੇ ਨਾਲ - ਨਾਲ ਵਾਰਤਾਲਾਪ ਦੀ ਸਿਰਜਣਾ ਵੀ ਤਤਕਾਲ ਕਰਦੇ ਹਨ । ਇਰੋਵਾਈਜ਼ੇਸ਼ਨ ਰਾਹੀਂ ਅਦਾਕਾਰ ਇੱਕ ਦੂਜੇ ਦੇ ਸੁਭਾਅ ਨੂੰ ਜਾਨਣ ਵਿੱਚ ਸਮਰੱਥ ਸਿੱਧ । ਹੁੰਦੇ ਹਨ । ਇਸ ਕਲਾ ਦੀ ਸਿਖਲਾਈ ਦੇਣ ਲਈ ਨਿਰਦੇਸ਼ਕ ਅਜਿਹੀਆਂ ਘਟਨਾਵਾਂ ਦੀ ਚੋਣ ਕਰਦਾ ਹੈ ਜਿਹੜੀਆਂ ਇਤਿਹਾਸ ਦੇ ਕਿਸੇ ਕਾਲ ਖੰਡ ਨਾਲ ਸੰਬੰਧਤ ਹੋਣ ਜਾਂ ਉਨ੍ਹਾਂ ਦਾ ਸੰਬੰਧ ਅਖਬਾਰ ਵਿੱਚ ਛਪੀਆਂ ਘਟਨਾਵਾਂ ਨਾਲ ਹੋਵੇ । ਅਜਿਹੀਆਂ ਘਟਨਾਵਾਂ ਨੂੰ ਆਧਾਰ ਬਣਾ ਕੇ ਤਤਕਾਲ ਪ੍ਰਦਰਸ਼ਨ ਕਰਨ ਦੀ ਕਲਾ ਦੀ ਨਾਟਕ ਵਿੱਚ ਕਈ ਵੇਰਾਂ ਵਰਤੋਂ ਕੀਤੀ ਜਾਂਦੀ ਹੈ । ਅਜਿਹੀ ਕਲਾ ਰਾਹੀਂ ਅਭਿਨੇਤਾ ਦੀ ਕਲਪਨਾ ਸ਼ਕਤੀ ਦੀ ਪਰਖ ਕੀਤੀ ਜਾਂਦੀ ਹੈ । ਅਜਿਹੀ ਅਜਿਹੀ ਕਲਾ ਨਾਟਕ ਦੀ ਸਫ਼ਲ ਪ੍ਰਦਰਸ਼ਨੀ ਲਈ ਬੜੀ ਜ਼ਰੂਰੀ ਹੈ । ( ਸਹਾਇਕ ਗੰਥ - ਆਤਮਜੀਤ : ਨਾਟਕ ਦਾ ਨਿਰਦੇਸ਼ਨ , ਰੋਸ਼ਨ ਲਾਲ ਆਹੂਜਾ : ਨਾਟਕ ਸਿਧਾਂਤ ਆਲੋਚਨਾ ਤੇ ਰੰਗਮੰਚ )

ਇਲੁਮੀਨੇਸ਼ਨ

illumination

ਇਲੁਮੀਨੇਸ਼ਨ ( illumination ) : - ਨਾਟਕ ਦੀ ਪੇਸ਼ਕਾਰੀ ਦੌਰਾਨ ਮੰਚੀ ਕਾਰਜ ਨੂੰ ਉਘਾੜਨ ਲਈ ਰੋਸ਼ਨੀਆਂ ਦੀ ਸਹਾਇਤਾ ਲਈ ਜਾਂਦੀ ਹੈ । ਇਲੁਮੀਨੇਸ਼ਨ ਤੋਂ ਭਾਵ ਰੋਸ਼ਨੀ ਜਾਂ ਪ੍ਰਕਾਸ਼ ਕਰਨ ਤੋਂ ਹੈ । ਜੇਕਰ ਦਰਸ਼ਕ ਮੰਚ ਤੋਂ ਜਿਆਦਾ ਦਰ ਆਂ ਦੀ ਵਰਤੋਂ ਵਧੇਰੇ ਮਾਤਰਾ ਵਿੱਚ ਕੀਤੀ ਜਾਂਦੀ ਹੈ । ਮੰਚ ਅਤੇ ਦਰਸ਼ਕਾਂ ਦਰਮਿਆਨ , ਵਿੱਥ ਹੋਣ ਦੀ ਸੂਰਤ ਵਿੱਚ ਘੱਟ ਰੋਸ਼ਨੀਆਂ ਦੀ ਵਰਤੋਂ ਕੀਤੀ ਜਾਂਦੀ ਹੈ । ਘੱਟ ਅਤੇ ਵੱਧ ਵਾਟੇਜ ਦੀਆਂ ਰੋਸ਼ਨੀਆਂ ਮੰਚੀ ਕਾਰਜ ਤੇ ਮੰਚੀ ਗਠਨ ਨੂੰ ਉਭਾਰਨ ਵਿੱਚ ਮਦਦ ਕਰਦੀਆਂ ਹਨ । ਇਲੁਮੀਨੇਸ਼ਨ ਅਰਥਾਤ ਰੋਸ਼ਨੀਆਂ ਦਾ ਪ੍ਰਭਾਵ ਉਚਿਤ ਢੰਗ ਨਾਲ ਦੇਣ ਲਈ ਰੋਸ਼ਨੀ ਵਿਉਂਤਕਾਰ ਨੂੰ ਬੜੀ ਸਮਝਦਾਰੀ ਤੋਂ ਕੰਮ ਲੈਣਾ ਪੈਂਦਾ ਹੈ । ਮੰਚ ਦਾ ਆਕਾਰ ਵੱਡਾ ਹੋਣ ਦੀ ਸੂਰਤ ਵਿੱਚ ਵਧੇਰੇ ਰੋਸ਼ਨੀਆਂ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਰੋਸ਼ਨੀਆਂ ਦੇ ਵੱਡੇ ਘੇਰੇ ਬਣਾਉਣੇ ਪੈਂਦੇ ਹਨ । ਲੋੜ ਮੁਤਾਬਕ ਪੰਜ ਸੌ , ਹਜ਼ਾਰ ਜਾਂ ਦੋ ਹਜ਼ਾਰ ਵਾਟੇਜ ਤੱਕ ਦੇ ਬਲਬ ਵਰਤੇ ਜਾਂਦੇ ਹਨ । ( ਸਹਾਇਕ ਗੰਥ - ਆਤਮਜੀਤ : ਨਾਟਕ ਦਾ ਨਿਰਦੇਸ਼ਨ

ਇਕ ਪਾਤਰੀ ਨਾਟਕ
Solo play

ਇਕਾਂਗੀ
One act play

logo