ਭਾਸ਼ਾਵਾਂ
आदी | Adi
अनाल | Anal
अङगामी | Angami
आओ | Ao
অসমীয়া | Assamese
बैगा | Baiga
बाल्टी | Balti
बंजारा | Banjara
বাংলা | Bengali
भीली | Bhili
भूमिज | Bhumij
भूटिया | Bhutia
বিষ্ণুপ্রিয়া | Bishnupriya
बर’ | Bodo
चाङ | Chang
चोकरी | Chokri
दिमासा | Dimasa
डोगरी | Dogri
अंग्रेजी । English
गाङटे | Gangte
गारो | Garo
గొండి | Gondi
ગુજરાતી | Gujarati
हलाम | Halam
हल्बी | Halbi
हिंदी | Hindi
मार | Hmar
हो । Ho
इरुला । Irula
ଜୁଆଙ୍ଗ | Juang
कबुइ | Kabui
ಕನ್ನಡ | Kannada
कार्बी | Karbi
کٲشُر | Kashmiri
खानदेशी | Khandeshi
खरिया | Kharia
खासी | Khasi
खेझा | Khezha
खियेमनुङन | Khiamniungan
किन्नौरी | Kinnauri
कोच | Koch
कोडा/कोरा | Koda/Kora
ಕೊಡವ | Kodava
ককবরক | Kokborok
कोलामी | Kolami
कोम | Kom
कोंकणी | Konkani
कोन्याक | Konyak
कोरकू | Korku
कोरवा | Korwa
कोया | Koya
कुई | Kui
कुरुख | Kurukh
लद्दाखी | Ladakhi
लाहुली | Lahuli
लेपचा | Lepcha
लियाङमइ | Liangmai
लिम्बु | Limbu
लोथा | Lotha
मैथिली | Maithili
മലയാളം | Malayalam
माल्टो | Malto
মনিপুরী | Manipuri
माओ | Mao
मराम | Maram
मराठी | Marathi
मारिङ | Maring
मिसिङ | Mishing
मिशमी | Mishmi
मिज़ो | Mizo
मोग | Mogh
मोनपा | Monpa
मुंडारी । Mundari
नहाली | Nahali
नेपाली | Nepali
निकोबारी | Nicobarese
निशी | Nissi
नोकते | Nocte
ଓଡ଼ିଆ | Odia
पाइते | Paite
परजि | Parji
फोम | Phom
पोचुरी | Pochuri
ਪੰਜਾਬੀ | Punjabi
राभा | Rabha
राइ | Rai
रेङमा | Rengma
साङतम | Sangtam
संस्कृत | Sanskrit
संताली | Santali
सवरा | Savara
सेमा | Sema
शेरपा | Sherpa
शिना | Shina
सिमते | Simte
سنڌي | Sindhi
Tamang | तमाङ
தமிழ் | Tamil
ताङखुल | Tangkhul
ताङसा | Tangsa
తెలుగు | Telugu
थाडउ | Thadou
तिब्बती | Tibetan
ತುಳು । Tulu
اُردو | Urdu
वाइफेइ | Vaiphei
वांचो | Wancho
यिमचुङरे | Yimchungre
ज़ेमे | Zeme
जउ | Zou
Login
भारतवाणी
bharatavani  
Ministry of Education, Government of India
Central Institute of Indian Languages(CIIL), Mysuru
ਭਾਰਤੀ ਭਾਸ਼ਾਵਾਂ ਦੁਆਰਾ ਗਿਆਨ
ਸਾਡੇ ਬਾਰੇ
ਭਾਰਤਵਾਨੀ ਬਾਰੇ
ਰਾਸ਼ਟਰੀ ਸਲਾਹਕਾਰ ਕਮੇਟੀ (ਤਕਨੀਕੀ)
ਰਾਸ਼ਟਰੀ ਸਲਾਹਕਾਰ ਕਮੇਟੀ (ਤਤਕਰਾ)
ਕਾਨੂੰਨੀ ਕਮੇਟੀ
ਵਿੱਤੀ ਕਮੇਟੀ
ਭਾਰਤਵਾਨੀ ਟੀਮ
Language Editorial Committee
ਜਨਤਕ ਜਾਣਕਾਰੀ
ਵਰਤੋਂ ਦੀ ਜਾਣਕਾਰੀ
ਕਾਪੀਰਾਈਟ ਪਾਲਿਸੀ
ਪ੍ਰਾਇਵੇਸੀ ਪਾਲਿਸੀ
ਵਿਸ਼ਾ ਸਹਿਯੋਗੀ
ਸੁਨੇਹਾ
ਘੋਸ਼ਣਾਵਾਂ
ਅਕਸਰ ਪੁੱਛੇ ਜਾਂਦੇ ਸਵਾਲ
ਸੂਚਨਾ ਪ੍ਰਯੋਗਕੀ ਕੋਸ਼
ਸੰਪਰਕ ਕਰੋ
Bharatavani
Top
ਭਾਸ਼ਾ ਕੋਸ਼
ਗਿਆਨ ਕੋਸ਼
ਪਾਠਪੁਸਤਕ ਕੋਸ਼
ਸ਼ਬਦ ਕੋਸ਼
ਬਹੁ-ਮਾਧਿਅਮ ਕੋਸ਼
Punjabi Encyclopaedic Dictionary of Theatre (Punjabi-English)
ਅ
ਆ
ਇ
ਈ
ਉ
ਊ
ਏ
ਐ
ਓ
ਔ
ਕ
ਖ
ਗ
ਘ
ਙ
ਚ
ਛ
ਜ
ਝ
ਞ
ਟ
ਠ
ਡ
ਢ
ਣ
ਤ
ਥ
ਦ
ਧ
ਨ
ਪ
ਫ
ਬ
ਭ
ਮ
ਯ
ਰ
ਲ
ਲ਼
ਵ
ਸ਼
ਸ
ਹ
ਛਾਉ
Folk theatre of Bihar
ਛਾਉ ਨ੍ਰਿਤ ਨਾਟ ਦਾ ਸੰਬੰਧ ਬਿਹਾਰ ਦੀ ਰਿਆਸਤ ਸਰਾਏਕਿਲਾ ਨਾਲ ਹੈ| ਇੱਥੋਂ ਦੇ ਰਾਜੇ ਇਸ ਕਲਾ ਨਾਲ ਸੰਬੰਧਤ ਰਹੇ ਹਨ| ਇਸ ਦੀ ਪੇਸ਼ਕਾਰੀ ਮੁਖੌਟੇ ਪਹਿਨ ਕੇ ਕੀਤੀ ਜਾਂਦੀ ਹੈ| ਅਦਾਕਾਰ ਮੁਖੌਟਿਆਂ ਦੀ ਵਰਤੋਂ ਨਾਲ ਵੱਖ-ਵੱਖ ਤਰ੍ਹਾਂ ਦੇ ਕਿਰਦਾਰ ਪਸ਼ੂ, ਪੰਛੀ, ਦੇਵਤਿਆਂ ਆਦਿ ਦੀ ਭੂਮਿਕਾ ਨਿਭਾਉਣ ਵਿੱਚ ਬੜੇ ਸਮਰੱਥ ਸਿੱਧ ਹੁੰਦੇ ਹਨ| ਇਸ ਨ੍ਰਿਤ ਨਾਟ ਦੀ ਪੇਸ਼ਕਾਰੀ ਧਾਰਮਕ ਮਾਹੌਲ ਵਿੱਚ ਸੰਪੰਨ ਹੁੰਦੀ ਹੈ ਪਰ ਉਂਞ ਇਸ ਦੇ ਵਿਸ਼ਿਆਂ ਦਾ ਸੰਬੰਧ ਧਾਰਮਿਕਤਾ ਨਾਲ ਬਿਲਕੁਲ ਨਹੀਂ ਹੈ| ਸਰਾਏ ਕਿਲਾ ਦੇ ਵਾਰਸ਼ਿਕ ਉਤਸਵ ਉੱਤੇ ਇਸ ਲੋਕ ਨਾਟਕ ਦੀਆਂ ਵੱਖ-ਵੱਖ ਝਲਕੀਆਂ ਪੇਸ਼ ਕੀਤੀਆਂ ਜਾਂਦੀਆਂ ਹਨ| ਛਾਉ ਦੀ ਪ੍ਰਦਰਸ਼ਨੀ ਵੇਲੇ ਇਸ ਦੇ ਅਭਿਨੇਤਾ ਮੂਕ ਅਭਿਨੈ ਕਰਦੇ ਹਨ| ਸੰਵਾਦਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ| ਇਹ ਲੋਕ ਨਾਟਕ ਅਰਧਨਾਰੀਸ਼੍ਵਰ ਦੇ ਨਮਿੱਤ ਖੇਡਿਆ ਜਾਂਦਾ ਹੈ| ਇਸ ਨੂੰ ਕੇਵਲ ਮਰਦ ਖੇਡਦੇ ਹਨ| ਇਸ ਦੀਆਂ ਪੈਰਾਂ ਨਾਲ ਸੰਬੰਧਤ ਗਤੀਆਂ ਪਰਿਖੰਡਾ ਤੇ ਆਧਾਰਤ ਹਨ| ਪਰਿਖੰਡਾ ਪਹਿਲੇ ਸਮਿਆਂ ਵਿੱਚ ਸਿਪਾਹੀਆਂ ਦੀ ਕਵਾਇਦ ਹੁੰਦੀ ਸੀ| ਇਸ ਕਵਾਇਦ ਸਦਕਾ ਉਹਨਾਂ ਨੂੰ ਚੁਸਤ ਦਰੁਸਤ ਰੱਖਿਆ ਜਾਂਦਾ ਸੀ ਅਤੇ ਲੜਾਈ ਵਿੱਚ ਉਹਨਾਂ ਨੂੰ ਵਿਸ਼ੇਸ਼ ਮੁਹਾਰਤ ਹਾਸਲ ਹੁੰਦੀ ਸੀ| ਇਸ ਨ੍ਰਿਤ ਨਾਟ ਵਿੱਚ ਜਾਨਵਰਾਂ ਅਤੇ ਪੰਛੀਆਂ ਦੀਆਂ ਚਾਲਾਂ ਦੀ ਨਕਲ ਕੀਤੀ ਜਾਂਦੀ ਹੈ| ਪੈਰ ਅਤੇ ਲੱਤਾਂ ਦੀ ਵਰਤੋਂ ਰਾਹੀਂ ਭਾਵਾਂ ਦੀ ਅਭਿਵਿਅਕਤੀ ਕੀਤੀ ਜਾਂਦੀ ਹੈ| ਪੈਰਾਂ ਰਾਹੀਂ ਕੀਤਾ ਅਭਿਨੈ ਇਸ ਨ੍ਰਿਤ ਨਾਟ ਨੂੰ ਸ਼ਕਤੀਸ਼ਾਲੀ ਬਣਾਉਂਦਾ ਹੈ| ਬਲਵੰਤ ਗਾਰਗੀ ਨੇ ਆਪਣੀ ਪੁਸਤਕ ਲੋਕ ਨਾਟਕ ਵਿੱਚ ਛਾਉ ਦੇ ਅਦਾਕਾਰ ਦੀਆਂ ਪੈਰਾਂ ਰਾਹੀਂ ਕੀਤੀ ਜਾਣ ਵਾਲੀਆਂ ਗਤੀਵਿਧੀਆਂ ਦਾ ਬੜਾ ਵਿਸਤਾਰ ਪੂਰਬਕ ਵਰਨਣ ਕੀਤਾ ਹੈ| ਹੱਥਾਂ ਨਾਲ ਕੀਤੇ ਜਾਣ ਵਾਲੇ ਕੰਮਾਂ ਨੂੰ ਛਾਉ ਦੇ ਅਦਾਕਾਰ ਬੜੀ ਤੇਜ਼ੀ ਨਾਲ ਪੈਰਾਂ ਰਾਹੀਂ ਨਿਭਾਉਂਦੇ ਹਨ| ਪੈਰ ਦੇ ਅੰਗੂਠੇ ਨਾਲ ਮੱਥੇ ਉੱਤੇ ਬੜੀ ਪ੍ਰਬੀਨਤਾ ਨਾਲ ਟਿੱਕਾ ਲਾ ਕੇ ਮੁੜ ਆਪਣੀ ਥਾਂ ਉੱਤੇ ਵਾਪਸ ਆਉਣ ਦੀ ਕਲਾ ਛਾਉ ਦੇ ਅਦਾਕਾਰਾਂ ਦੇ ਹਿੱਸੇ ਆਈ ਹੈ| ਪਰਿਖੰਡਾ ਦੀ ਰੀਤ ਨਿਭਾਉਣ ਦਾ ਬਕਾਇਦਾ ਇੱਕ ਵਿਧਾਨ ਹੈ| ਸ਼ਿਵਲਿੰਗ ਅੱਗੇ ਡੰਡੌਤ ਕਰਕੇ ਸ਼ਕਤੀ ਪ੍ਰਾਪਤ ਕੀਤੀ ਜਾਂਦੀ ਹੈ| ਅਜਿਹਾ ਸਭ ਕੁਝ ਗੁਰੂ ਦੀ ਹਾਜ਼ਰੀ ਵਿੱਚ ਨਿਭਾਇਆ ਜਾਂਦਾ ਹੈ| ਮਸ਼ਕ ਕਰਨ ਵਾਲੇ, ਗੁਰੂ ਦੁਆਰਾ ਉਚਾਰੇ ਜਾਣ ਵਾਲੇ ਵਾਕ ਸ਼ਬਦਾਂ ਦੇ ਨਾਲ-ਨਾਲ ਬੋਲਦੇ ਹਨ ਤਾਂ ਕਿ ਉਨ੍ਹਾਂ ਦਾ ਧਿਆਨ ਪੈਰਾਂ ਰਾਹੀਂ ਦਿੱਤੀ ਜਾਣ ਵਾਲੀ ਚਾਲ ਤੋਂ ਏਧਰ ਓਧਰ ਨਾ ਹੋਵੇ| ਇਹ ਨ੍ਰਿਤ ਨਾਟ ਉੜੀਆ ਦੇ ਪ੍ਰਸਿੱਧ ਕਵੀਆਂ ਦੀਆਂ ਧੁਨਾਂ 'ਤੇ ਖੇਡਿਆ ਜਾਂਦਾ ਹੈ| ਸਾਜ਼ ਵਜਾਉਣ ਵਾਲੇ ਸਾਜਿੰਦੇ ਨ੍ਰਿਤ ਕਰਨ ਵਾਲੇ ਅਦਾਕਾਰਾਂ ਦੇ ਪਿੱਛੇ ਬੈਠਦੇ ਹਨ| ਦਰਸ਼ਕ ਮੰਚ ਦੇ ਚਾਰੇ ਪਾਸੇ ਬੈਠਦੇ ਹਨ| ਨ੍ਰਿਤ ਕਰਨ ਵਾਲੇ ਅਦਾਕਾਰ ਮੁੱਖ ਮਹਿਮਾਨ ਤੇ ਸ਼ਾਹੀ ਪਰਿਵਾਰ ਵੱਲ ਮੂੰਹ ਕਰਕੇ ਆਪਣੀ ਕਲਾ ਦੀ ਪ੍ਰਸਤੁਤੀ ਕਰਦੇ ਹਨ| ਛਾਉ ਨਾਟ ਦੇ ਵਿਸ਼ੇ ਅਧਿਆਤਮਕ ਸਰੋਕਾਰਾਂ ਨਾਲ ਸੰੰਬੰਧਤ ਹੁੰਦੇ ਹਨ| ਇਸ ਵਿੱਚ ਵਰਤਿਆ ਜਾਣ ਵਾਲਾ ਸੰਗੀਤ ਸ਼ਾਸਤਰੀ ਨਿਯਮਾਂ ਦੇ ਅਨਸਾਰ ਹੁੰਦਾ ਹੈ ਪਰ ਇਸ ਦੇ ਬਾਵਜੂਦ ਇਸ ਵਿੱਚ ਲੋਕ ਤੱਤਾਂ ਦੀ ਪ੍ਰਮੁੱਖਤਾ ਬਣੀ ਰਹਿੰਦੀ ਹੈ| ਦਰਅਸਲ ਇਹ ਨ੍ਰਿਤ-ਨਾਟ ਸ਼ਾਸਤਰੀ ਅਤੇ ਲੋਕ ਕਲਾ ਦੇ ਵਿਚਕਾਰਲੀ ਕਲਾ ਹੈ| ਇਸ ਦੀ ਪ੍ਰਦਰਸ਼ਨੀ ਵੇਲੇ ਅਦਾਕਾਰ ਮੁਖੌਟੇ ਪਹਿਨ ਕੇ ਆਪਣੇ ਰੋਲ ਦਾ ਨਿਭਾਅ ਕਰਦੇ ਹਨ| ਇਹ ਮੁਖੌਟੇ ਬੜੇ ਸਾਧਾਰਨ ਕਿਸਮ ਦੇ ਹੁੰਦੇ ਹਨ ਜਿਹੜੇ ਇੱਕੋ ਰੰਗ ਦੇ ਲੇਪ ਨਾਲ ਬਣੇ ਹੁੰਦੇ ਹਨ| ਉੜੀਸਾ ਦੀ ਇੱਕ ਹੋਰ ਰਿਆਸਤ ਮਿਉਰਭੰਗ ਵਿੱਚ ਵੀ ਛਾਉ ਖੇਡਿਆ ਜਾਂਦਾ ਹੈ ਪਰ ਇੱਕੇ ਛਾਉ ਦੀ ਸਥਿਤੀ ਕੁਝ ਵੱਖਰੀ ਕਿਸਮ ਦੀ ਹੁੰਦੀ ਹੈ| ਇੱਥੋਂ ਦੇ ਕਲਾਕਾਰ ਮੁਖੌਟੇ ਨਹੀਂ ਪਾਉਂਦੇ| ਇਸ ਨਾਟ ਨੂੰ ਖੇਡਣ ਵਾਲਿਆਂ ਵਿੱਚ ਰਿਕਸ਼ਾ ਚਲਾਉਣ ਵਾਲੇ, ਫ਼ੇਰੀ ਲਾਉਣ ਵਾਲੇ ਤੇ ਲੱਕੜਹਾਰੇ ਹੁੰਦੇ ਹਨ| ਇੱਥੋਂ ਦਾ ਛਾਉ ਸਰਾਏਕਿਲਾ ਦੇ ਛਾਉ ਨਾਲੋਂ ਵਧੇਰੇ ਸ਼ਕਤੀਸ਼ਾਲੀ ਹੁੰਦਾ ਹੈ| ਇਸ ਲੋਕ ਨਾਟ ਦੀ ਅਹਿਮੀਅਤ ਨਿਰਾਲੀ ਹੈ| ਉਥੋਂ ਦੇ ਵਾਸੀਆਂ ਦਾ ਇਹ ਪਸੰਦੀਦਾ ਲੋਕ ਨਾਟਕ ਹੈ| (ਸਹਾਇਕ ਗ੍ਰੰਥ - ਬਲਵੰਤ ਗਾਰਗੀ : ਲੋਕ ਨਾਟਕ)
Transliterate :
** Select Language **
देवनागरी
ಕನ್ನಡ
తెలుగు
বাংলা লিপি
தமிழ்
മലയാളം
ગુજરાતી
ଓଡ଼ିଆ
ਗੁਰਮੁਖੀ
×
ਛਾਇਆ ਨਾਟਕ
ਛਇਆ ਨਾਟਕ ਦੀ ਪ੍ਰਦਰਸ਼ਨੀ ਮੰਚ ਉੱਤੇ ਪਾਰਦਰਸ਼ੀ ਪਰਦੇ ਅਤੇ ਰੋਸ਼ਨੀਆਂ ਦੀ ਮਦਦ ਰਾਹੀਂ ਕੀਤੀ ਜਾਂਦੀ ਹੈ| ਦਰਸ਼ਕ ਪਰਦੇ ਦੇ ਦੂਜੇ ਪਾਸੇ ਬੈਠਦੇ ਹਨ| ਮੰਚ ਸੰਚਾਲਕ ਤੇਜ ਰੋਸ਼ਨੀਆਂ ਰਾਹੀਂ ਪਰਦੇ ਉੱਤੇ ਚਮੜੇ ਦੀਆਂ ਬਣੀਆਂ ਪੁਤਲੀਆਂ ਰਾਹੀਂ ਨਾਟਕੀ ਥੀਮ ਨੂੰ ਉਜਾਗਰ ਕਰਦਾ ਹੈ| ਦਰਸ਼ਕ ਸਾਰੇ ਦ੍ਰਿਸ਼ ਨੂੰ ਪਰਦੇ Tਤੇ ਉਭਰਦੇ ਆਕਾਰਾਂ ਰਾਹੀਂ ਗ੍ਰਹਿਣ ਕਰਦੇ ਤੇ ਆਪਣੀ ਕਲਪਨਾ ਰਾਹੀਂ ਵਿਸਤਾਰ ਦੇਂਦੇ ਹਨ| ਭਾਰਤ ਵਿੱਚ ਕੇਰਲ, ਉੜੀਸਾ, ਆਂਧਰਾਪ੍ਰਦੇਸ਼, ਕਰਨਾਟਕ, ਛਾਇਆ ਨਾਟ ਦੇ ਪ੍ਰਮੁੱਖ ਕੇਂਦਰ ਹਨ| ਬਹੁਤੇ ਛਾਇਆ ਨਾਟਕਾਂ ਦੀਆਂ ਨਾਟ ਕਥਾਵਾਂ ਰਮਾਇਣ ਤੇ ਮਹਾਂਭਾਰਤ ਦੀਆਂ ਕਥਾ ਕਹਾਣੀਆਂ 'ਤੇ ਆਧਾਰਤ ਹੁੰਦੀਆਂ ਹਨ| ਸਾਰੇ ਦ੍ਰਿਸ਼ਾਂ ਨੂੰ ਪਰਛਾਵਿਆਂ ਰਾਹੀਂ ਦਰਸ਼ਕਾਂ ਸਾਹਵੇਂ ਮੂਰਤੀਮਾਨ ਕੀਤਾ ਜਾਂਦਾ ਹੈ| ਦੱਖਣੀ ਪੂਰਬੀ ਏਸ਼ੀਆ ਦੇ ਸਾਰੇ ਮੁਲਕਾਂ ਵਿੱਚ ਇਸ ਨਾਟ ਪਰੰਪਰਾ ਦਾ ਪ੍ਰਚਲਨ ਇਸ ਗੱਲ ਦੀ ਗਵਾਹੀ ਦੇਂਦਾ ਹੈ ਕਿ ਇਸ ਦਾ ਮੁੱਖ ਕੇਂਦਰ ਭਾਰਤ ਹੀ ਰਿਹਾ ਹੈ| ਇੰਡੋਨੇਸ਼ੀਆ ਇਸ ਨਾਟ-ਪਰੰਪਰਾ ਦਾ ਸਭ ਤੋਂ ਵੱਡਾ ਕੇਂਦਰ ਹੈ| ਇੱਕੋਂ ਦੀ ਛਾਇਆ ਨਾਟ ਪਰੰਪਰਾ ਤੇ ਭਾਰਤ ਦੀ ਛਾਇਆ ਨਾਟ ਪਰੰਪਰਾ ਵਿੱਚ ਕਈ ਪੱਧਰ 'ਤੇ ਸਾਂਝ ਦੇ ਸਬੂਤ ਮਿਲਦੇ ਹਨ| ਸੰਸਕ੍ਰਿਤ ਨਾਟਕ ਵਿਚਲਾ ਵਿਦੂਸ਼ਕ ਪਾਤਰ ਇੰਡੋਨੇਸ਼ੀਆ ਦੇ ਛਾਇਆ ਨਾਟਕਾਂ ਵਿੱਚ ਵੀ ਦੇਖਣ ਨੂੰ ਮਿਲਦਾ ਹੈ| ਪੰਜਾਬ ਵਿੱਚ ਛਾਇਆ ਜਾਂ ਪਰਛਾਵਾਂ ਨਾਟਕਾਂ ਦੀ ਅਣਹੋਂਦ ਹੈ| ਇਸ ਨਾਟਕ ਵਿੱਚ ਪਾਤਰਾਂ ਦੇ ਹਾਵ ਭਾਵ ਦਰਸ਼ਕਾਂ ਨੂੰ ਨਜ਼ਰ ਨਹੀਂ ਆਉਂਦੇ ਸਗੋਂ ਉਨ੍ਹਾਂ ਦੀਆਂ ਗਤੀਵਿਧੀਆਂ ਤੇ ਕਾਰਜ ਪਰਦੇ ਉੱਤੇ ਪੈ ਰਹੀ ਰੋਸ਼ਨੀ ਦੇ ਪ੍ਰਭਾਵ ਰਾਹੀਂ ਦਰਸ਼ਕਾਂ ਤੱਕ ਪਹੁੰਚਦੇ ਹਨ| ਅਜਿਹੇ ਨਾਟਕ ਵਿੱਚ ਆਮ ਤੌਰ 'ਤੇ ਲੜਾਈ ਝਗੜੇ ਤੇ ਯੁੱਧ ਦੇ ਦ੍ਰਿਸ਼ਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸਾਕਾਰ ਕੀਤਾ ਜਾਂਦਾ ਹੈ| ਇਸ ਨਾਟਕ ਵਿੱਚ ਪਰਛਾਵੇਂ ਦੀ ਵਿਧੀ ਵਰਤ ਕੇ ਅਤੀਤ ਅਤੇ ਭਵਿਖ ਦੇ ਦ੍ਰਿਸ਼ ਉਜਾਗਰ ਕੀਤੇ ਜਾਂਦੇ ਹਨ| ਗੁਰਦਿਆਲ ਸਿੰਘ ਫੁੱਲ ਦੇ ਨਾਟਕ 'ਕਲਾ ਤੇ ਜਿੰਦਗੀ' ਵਿੱਚ ਨਾਟਕ ਦਾ ਮੁੱਖ ਪਾਤਰ ਆਪਣੇ ਹੀ ਪਰਛਾਵੇਂ ਨਾਲ ਮੁਕਾਬਲਾ ਕਰਦਾ ਹੈ| ਉੱਚੀ ਉੱਚੀ ਗੱਲਾਂ ਕਰਦਾ ਹੈ, ਲੜਦਾ ਹੈ ਤੇ ਅਖੀਰ ਗੁੱਸੇ ਵਿੱਚ ਆ ਕੇ ਉਸ ਨੂੰ ਪਿਸਤੌਲ ਨਾਲ ਮਾਰਦਾ ਹੈ| ਗੋਲੀ ਪਰਦੇ ਵਿੱਚ ਲੱਗ ਜਾਂਦੀ ਹੈ| ਪੰਜਾਬੀ ਵਿੱਚ ਇਸ ਵਿਧੀ ਨਾਲ ਨਾਟਕ ਖੇਡਣ ਦਾ ਪ੍ਰਚਲਨ ਨਹੀਂ ਹੈ| (ਸਹਾਇਕ ਗ੍ਰੰਥ - ਖੋਜ ਪਤ੍ਰਿਕਾ ਲੋਕ ਨਾਟ ਸ਼ੈਲੀਆਂ ਵਿਸ਼ੇਸ਼ ਅੰਕ)
Transliterate :
** Select Language **
देवनागरी
ಕನ್ನಡ
తెలుగు
বাংলা লিপি
தமிழ்
മലയാളം
ગુજરાતી
ଓଡ଼ିଆ
ਗੁਰਮੁਖੀ
×
ਛਾਇਆ ਚਿੱਤਰ
silhouette
Transliterate :
** Select Language **
देवनागरी
ಕನ್ನಡ
తెలుగు
বাংলা লিপি
தமிழ்
മലയാളം
ગુજરાતી
ଓଡ଼ିଆ
ਗੁਰਮੁਖੀ
×
<< First <<
Prev <
1
>> Last >>
DISCLAIMER
FEEDBACK
USEFUL WEBSITES
A Project by
Ministry of Education
, Government of India, Implemented by
Central Institute of Indian Languages (CIIL)
, Mysuru
भारतीय भाषा संस्थान (सीआईआईएल), मैसूर द्वारा कार्यान्वित, शिक्षा मंत्रालय, भारत सरकार की एक परियोजना
© Copyright
Bharatavani
. All Rights Reserved